HomeHealth & Fitnessਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਪੌਸ਼ਟਿਕ ਭੋਜਨ

ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਪੌਸ਼ਟਿਕ ਭੋਜਨ

ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਖੁਰਾਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਖਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਦੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਸਰੀਰਕ ਵਿਕਾਸ ਦੇ ਨਾਲ-ਨਾਲ ਸੰਤੂਲਿਤ ਭੋਜਨ, ਬੱਚਿਆਂ ਦੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਬੱਚਿਆਂ ਲਈ ਜ਼ਰੂਰੀ ਖੁਰਾਕੀ ਚੀਜ਼ਾਂ ਬਾਰੇ:-

  1. ਅੰਡਾ: ਅੰਡੇ ਵਿਚ ਵਿਟਾਮਿਨ ਏ, ਡੀ, ਈ, ਆਇਰਨ ਤੇ ਫੋਲੇਟ ਵਰਗੇ ਜ਼ਰੂਰੀ ਪੌਸ਼ਕ ਤੱਤ ਪਾਏ ਜਾਂਦੇ ਹਨ, ਜੋ ਮਾਨਸਿਕ ਅਤੇ ਸਰੀਰਕ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
  2. ਬੀਨਜ਼: ਬੀਨਜ਼ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਬੀਨਜ਼ ਵਿੱਚ ਫਾਈਬਰ, ਸੋਡੀਅਮ, ਫਾਸਫੋਰਸ ਫੋਲੇਟਸ, ਫੋਟੋਨਿਊਟ੍ਰੀਐਂਟਸ, ਵਿਟਾਮਿਨ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ।
  3. ਦਾਲਾਂ: ਦਾਲ ਵੀ ਪ੍ਰੋਟੀਨ ਦਾ ਵੱਡਾ ਸਰੋਤ ਹੈ। ਇਸ ‘ਚ ਵਿਟਾਮਿਨ-ਬੀ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਜ਼ਿੰਕ ਪਾਇਆ ਜਾਂਦਾ ਹੈ।
  4. ਗਾਜਰ: ਬੱਚਿਆਂ ਦੀਆਂ ਅੱਖਾਂ ਦੀ ਸਿਹਤ ਲਈ ਖਾਣੇ ‘ਚ ਗਾਜਰ ਜ਼ਰੂਰ ਦਿਓ। ਇਸ ਦੇ ਲਈ ਤੁਸੀਂ ਗਾਜਰ ਦਾ ਹਲਵਾ ਬਣਾ ਕੇ ਦੇ ਸਕਦੇ ਹੋ। ਗਾਜਰ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
  5. ਕੇਲਾ: ਕੇਲੇ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਤੁਰੰਤ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਪਤਲੇਪਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਦੇ ਲਈ ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ ਦੋ ਕੇਲੇ ਜ਼ਰੂਰ ਖਾਣੇ ਚਾਹੀਦੇ ਹਨ। ਕੇਲਾ ਹਾਜ਼ਮੇ ਨੂੰ ਵੀ ਦਰੁਸਤ ਕਰਦਾ ਹੈ।
  6. ਸੁੱਕੇ ਮੇਵੇ: ਸੁੱਕੇ ਮੇਵੇ ਜਿਵੇਂ ਕਿ ਬਦਾਮ, ਪਿਸਤਾ, ਕਿਸ਼ਮਿਸ਼, ਅਤੇ ਅਖਰੋਟ ਆਦਿ ‘ਚ ਭਰਪੂਰ ਮਾਤਰਾ ਵਿੱਚ ਜ਼ਿੰਕ, ਫੈਟੀ ਐਸਿਡਸ, ਪ੍ਰੋਟੀਨ ਆਦਿ ਪਾਇਆ ਜਾਂਦਾ ਹੈ। ਜੋ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments