Homeਪਟਿਆਲਾ ਅਪਡੇਟਸਤਿਕਾਰ ਅਤੇ ਧਾਰਮਿਕ ਭਾਵਨਾਵਾਂ ਨਾਲ ਲਗਾਇਆ ਲੰਗਰ

ਸਤਿਕਾਰ ਅਤੇ ਧਾਰਮਿਕ ਭਾਵਨਾਵਾਂ ਨਾਲ ਲਗਾਇਆ ਲੰਗਰ

ਮਹਾਨ ਸ਼ਹਾਦਤਾਂ ਨੂੰ ਯਾਦ ਕਰਨਾ ਸਾਡਾ ਨੈਤਿਕ ਫ਼ਰਜ਼ ਹੈ — ਮੇਅਰ ਕੁੰਦਨ ਗੋਗੀਆ

ਪਟਿਆਲਾ, 29 ਦਸੰਬਰ (ਪ੍ਰਭਜੋਤ ਸਿੰਘ) : ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਤੁੱਟ ਤੇ ਲਾਸਾਨੀ ਸ਼ਹਾਦਤ ਨੂੰ ਸਿਜਦਾ ਅਰਪਿਤ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ,  ਉਪਕਾਰ ਸਿੰਘ, ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਅਤੇ ਹੋਰਨਾਂ ਲੋਕਾਂ ਵਲੋਂ ਸਰਹੰਦੀ ਗੇਟ ਨੇੜੇ ਮੇਅਰ ਦਫ਼ਤਰ ਕੋਲ ਸ਼ਰਧਾ, ਸਤਿਕਾਰ ਅਤੇ ਧਾਰਮਿਕ ਭਾਵਨਾਵਾਂ ਨਾਲ ਲੰਗਰ ਲਗਾਇਆ ਗਿਆ।  ਲੰਗਰ ਦੌਰਾਨ ਬਰੈਡ ਪਕੌੜੇ ਅਤੇ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸਹਿਯੋਗ ਦਿੱਤਾ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਮਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਦਿਨ “ਸੋਗ ਦੇ ਦਿਨਾਂ” ਵਜੋਂ ਮਨਾਏ ਜਾਂਦੇ ਹਨ, ਤਾਂ ਜੋ ਨਵੀਂ ਪੀੜ੍ਹੀ ਨੂੰ ਜ਼ਬਰ, ਜੁਲਮ ਅਤੇ ਅਨਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹਨ ਦੀ ਪ੍ਰੇਰਣਾ ਮਿਲ ਸਕੇ। ਮੇਅਰ ਨੇ ਕਿਹਾ ਕਿ ਦਸ਼ਮ ਪਿਤਾ ਦੇ ਪਰਿਵਾਰ ਦੀ ਕੁਰਬਾਨੀ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹੈ, ਜੋ ਸਦਾ ਹੀ ਸਾਨੂੰ ਸੱਚ, ਧਰਮ ਅਤੇ ਇਨਸਾਫ਼ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ।

ਇਸ ਮੌਕੇ ਉਪਕਾਰ ਸਿੰਘ, ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਇਹ ਬੇਮਿਸਾਲ ਕੁਰਬਾਨੀ ਪੂਰੇ ਵਿਸ਼ਵ ਵਿੱਚ ਸਨਮਾਨ ਨਾਲ ਯਾਦ ਕੀਤੀ ਜਾਂਦੀ ਹੈ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਡੋਲ ਹੌਸਲੇ ਦੀ ਸਿੱਖ ਦਿੰਦੀ ਰਹੇਗੀ।
ਇਸ ਮੌਕੇ ਸੇਵਾ ਦੌਰਾਨ ਲਖਵਿੰਦਰ ਸਿੰਘ, ਦੇਵ ਰਾਜ, ਬੇਦੀ, ਬਜਾਜ, ਸੋਢੀ, ਖੰਨਾ, ਕਾਲਾ, ਚੰਦਨ, ਸੰਟੀ, ਪ੍ਰਿੰਸ, ਅਸ਼ੋਕ ਕੁਮਾਰ, ਨਹਿਰੂ ਪਾਰਕ ਮੋਰਨਿੰਗ ਕਲੱਬ ਦੇ ਮੈਂਬਰ, ਪੂਰਨ ਸਵਾਮੀ, ਰਜਿੰਦਰ, ਦੀਪਕ, ਰਵੀ, ਟੋਨੀ ਅਤੇ ਜੈਨ ਆਦਿ ਵੱਲੋਂ ਸੇਵਾ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।

ਫੋਟੋ: ਸ਼ਹੀਦੀ ਸਭਾ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕਰਦੇ ਹੋਏ ਮੇਅਰ ਕੁੰਦਨ ਗੋਗੀਆ ਅਤੇ ਹੋਰ ਸੇਵਾਦਾਰ।

RELATED ARTICLES
- Advertisment -
Google search engine
Google search engine
Google search engine

Most Popular

Recent Comments