Homeਪਟਿਆਲਾ ਅਪਡੇਟਪੀ ਆਰ ਟੀ ਸੀ ਅਤੇ ਪ੍ਰਸ਼ਾਸ਼ਨਨਿਕ ਅਧਿਕਾਰੀਆਂ ਨੇ ਨਵੇਂ ਬੱਸ ਸਟੈਂਡ ਬਾਹਰ...

ਪੀ ਆਰ ਟੀ ਸੀ ਅਤੇ ਪ੍ਰਸ਼ਾਸ਼ਨਨਿਕ ਅਧਿਕਾਰੀਆਂ ਨੇ ਨਵੇਂ ਬੱਸ ਸਟੈਂਡ ਬਾਹਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲਿਆ ਜਾਇਜ਼ਾ

– ਜਲਦ ਆਮ ਲੋਕਾਂ ਅਤੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਤੋਂ ਮਿਲੇਗੀ ਰਾਹਤ – ਨਵਦੀਪ ਕੁਮਾਰ ਪੀ ਸੀ ਐਸ

ਪਟਿਆਲਾ, 27 ਦਸੰਬਰ (ਛਤਰਪਾਲ ਸਿੰਘ) : ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਪੈਦਾ ਹੋ ਰਹੀ ਗੰਭੀਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਅੱਜ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਸ੍ਰੀ ਨਵਦੀਪ ਕੁਮਾਰ ਪੀ ਸੀ ਐਸ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਮਗਰੋਂ ਹੋਰਨਾਂ ਅਧਿਕਾਰੀਆਂ ਨਾਲ ਮੌਕੇ ਦਾ ਵਿਸਥਾਰ ਨਾਲ ਜਾਇਜ਼ਾ ਵੀ ਲਿਆ।

ਮੀਟਿੰਗ ਵਿੱਚ ਸ੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ. ਪਟਿਆਲਾ, ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐਮ. ਪੀ.ਆਰ.ਟੀ.ਸੀ., ਸ੍ਰੀ ਪੁਨੀਤ ਸਿੰਘ ਚਾਹਲ, ਉਪ ਕਪਤਾਨ ਪੁਲਸ (ਟ੍ਰੈਫਿਕ) ਪਟਿਆਲਾ ਸਮੇਤ ਨਗਰ ਨਿਗਮ, ਟ੍ਰੈਫਿਕ ਪੁਲਸ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਨਵੇਂ ਬੱਸ ਸਟੈਂਡ ਦੇ ਬਾਹਰ ਸੜਕ ਦੇ ਦੋਵੇਂ ਪਾਸਿਆਂ ’ਤੇ ਖੜ੍ਹੇ ਅਣ-ਰਜਿਸਟਰਡ ਈ-ਰਿਕਸ਼ਿਆਂ ਅਤੇ ਆਟੋ ਰਿਕਸ਼ਿਆਂ ਕਾਰਨ ਟ੍ਰੈਫਿਕ ਵਿੱਚ ਆ ਰਹੀ ਰੁਕਾਵਟ ’ਤੇ ਗੰਭੀਰ ਚਰਚਾ ਕੀਤੀ ਗਈ। ਇਸ ਸਬੰਧੀ ਨਗਰ ਨਿਗਮ ਪਟਿਆਲਾ ਨੂੰ ਟ੍ਰੈਫਿਕ ਪੁਲਸ ਦੀ ਸਹਾਇਤਾ ਨਾਲ ਇਨ੍ਹਾਂ ਵਾਹਨਾਂ ਨੂੰ ਨਿਯੰਤਰਿਤ ਕਰਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ।

ਇਸ ਤੋਂ ਇਲਾਵਾ ਬੱਸ ਸਟੈਂਡ ਵਿੱਚ ਚੱਲ ਰਹੀਆਂ ਬੱਸਾਂ ’ਤੇ ਲਗੇ ਪ੍ਰੈਸ਼ਰ ਹਾਰਨਾਂ ਨੂੰ ਤੁਰੰਤ ਉਤਾਰਨ ਲਈ ਬੱਸ ਚਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਜੋ ਆਮ ਲੋਕਾਂ ਅਤੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਤੋਂ ਰਾਹਤ ਮਿਲ ਸਕੇ। ਟ੍ਰੈਫਿਕ ਪੁਲਸ ਨੂੰ ਨਵੇਂ ਬੱਸ ਸਟੈਂਡ ਨੇੜੇ ਗਲਤ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਵੀ ਨਿਰਦੇਸ਼ ਦਿੱਤੇ ਗਏ।

ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਟ੍ਰੈਫਿਕ ਲਾਈਟਾਂ ਲਗਾਉਣ, ਜ਼ੈਬਰਾ ਕਰਾਸਿੰਗ ਬਣਾਉਣ, ਡਿਵਾਈਡਰ ਮਜ਼ਬੂਤ ਕਰਨ ਅਤੇ ਪਾਰਕ ਹਸਪਤਾਲ ਵਾਲੇ ਪਾਸੇ ਲੇ-ਬਾਈ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਉਪਰੋਕਤ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਕਤ ਉਪਰਾਲਿਆਂ ਨਾਲ ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਟ੍ਰੈਫਿਕ ਪ੍ਰਬੰਧ ਸੁਧਰੇਗਾ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments