Homeਹਰਿਆਣਾਸਿੱਖ ਸਮਾਜ ਦੀ ਪੱਗ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਦਿੱਤੀ...

ਸਿੱਖ ਸਮਾਜ ਦੀ ਪੱਗ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਦਿੱਤੀ ਵਿਲੱਖਣ ਪਹਿਚਾਣ

ਹਰਿਆਣਾ: 25 ਦਸੰਬਰ 2025 (ਛਤਰਪਾਲ ਸਿੰਘ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸਿੱਖ ਸਮਾਜ ਪ੍ਰਤੀ ਆਦਰ ਅਤੇ ਸ਼ਰਧਾ ਉਨ੍ਹਾਂ ਦੀ ਪਹਿਰਾਵੇ ਦੀ ਚੋਣ ਰਾਹੀਂ ਵੀ ਸਪਸ਼ਟ ਦਿਖਾਈ ਦਿੰਦੀ ਹੈ। ਸਿੱਖ ਸਮਾਜ ਦੀ ਪੱਗ ਧਾਰਨ ਕਰਕੇ ਮੁੱਖ ਮੰਤਰੀ ਨੇ ਆਪਣੀ ਇੱਕ ਵਿਲੱਖਣ ਅਤੇ ਅਲੱਗ ਪਹਿਚਾਣ ਬਣਾਈ ਹੈ। ਅੱਜਕੱਲ੍ਹ ਉਹ ਅਨੇਕਾਂ ਸਰਕਾਰੀ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਪੱਗ ਪਹਿਨੇ ਹੋਏ ਨਜ਼ਰ ਆ ਰਹੇ ਹਨ।

ਮੁੱਖ ਮੰਤਰੀ ਸੈਣੀ ਅਕਸਰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਨਿਵਾਸ ਤੋਂ ਵੀ ਪੱਗ ਧਾਰਨ ਕਰਕੇ ਹੀ ਵੱਖ-ਵੱਖ ਕਾਰਜਕ੍ਰਮਾਂ ਵਿੱਚ ਸ਼ਿਰਕਤ ਕਰਨ ਜਾਂਦੇ ਹਨ। ਇਹ ਕੇਵਲ ਪਹਿਰਾਵੇ ਦੀ ਗੱਲ ਨਹੀਂ, ਸਗੋਂ ਸਿੱਖ ਸਭਿਆਚਾਰ ਅਤੇ ਪਰੰਪਰਾਵਾਂ ਪ੍ਰਤੀ ਉਨ੍ਹਾਂ ਦੇ ਆਦਰ ਦਾ ਪ੍ਰਤੀਕ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਪੂਰੇ ਇੱਕ ਮਹੀਨੇ ਤੱਕ ਸੂਬੇ ਭਰ ਵਿੱਚ ਵਿਸ਼ੇਸ਼ ਕਾਰਜਕ੍ਰਮ ਆਯੋਜਿਤ ਕੀਤੇ ਗਏ। ਇਸ ਸਿਲਸਿਲੇ ਹੇਠ ਪਿਛਲੇ ਦਿਨੀਂ ਕੁਰੂਕਸ਼ੇਤਰ ਵਿਖੇ ਇੱਕ ਰਾਜ-ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਵੀ ਸ਼ਿਰਕਤ ਕੀਤੀ।

ਉਸ ਮੌਕੇ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੱਗ ਧਾਰਨ ਕਰਕੇ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਦੀ ਇਹ ਅਦਾ ਸਿਰਫ਼ ਰਸਮੀ ਨਹੀਂ ਸੀ, ਸਗੋਂ ਪੱਗ ਨੂੰ ਪੂਰੇ ਸਨਮਾਨ ਅਤੇ ਗੌਰਵ ਨਾਲ ਧਾਰਨ ਕਰਨ ਦੀ ਮਿਸਾਲ ਸੀ। ਮੁੱਖ ਮੰਤਰੀ ਦੀ ਸਿੱਖ ਧਰਮ ਪ੍ਰਤੀ ਗਹਿਰੀ ਆਸਥਾ ਅਤੇ ਸਿੱਖ ਸਮਾਜ ਨਾਲ ਸਾਂਝ ਇਸ ਰਾਹੀਂ ਸਾਫ਼ ਝਲਕਦੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments