Homeਪਟਿਆਲਾ ਅਪਡੇਟਨਾਭਾ ਨੇੜੇ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸਾਗ੍ਰਸਤ

ਨਾਭਾ ਨੇੜੇ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸਾਗ੍ਰਸਤ

ਪਿਕਅਪ ਗੱਡੀ ਨਾਲ ਟੋਚਨ ਪੈਣ ਕਾਰਨ ਟਰਾਲੀ ਪਲਟੀ, 4 ਸ਼ਰਧਾਲੂ ਜ਼ਖ਼ਮੀ


ਨਾਭਾ: 25 ਦਸੰਬਰ (ਛਤਰਪਾਲ ਸਿੰਘ): ਨਾਭਾ ਵਿੱਚ ਦੇਰ ਰਾਤ ਉਸ ਸਮੇਂ ਅਫ਼ਰਾਤਫ਼ਰੀ ਮਚ ਗਈ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਸਮੇਂ ਟਰਾਲੀ ਵਿੱਚ ਕਰੀਬ 10 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚੋਂ 4 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਇੱਕ ਸ਼ਰਧਾਲੂ ਦੇ ਸਿਰ ’ਤੇ ਟਾਂਕੇ ਲੱਗੇ ਹਨ।

ਮਿਲੀ ਜਾਣਕਾਰੀ ਅਨੁਸਾਰ ਇਹ ਟਰਾਲੀ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਸੀ। ਹਾਦਸਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਨੇੜੇ ਵਾਪਰਿਆ, ਜਦੋਂ ਟਰਾਲੀ ਚਾਲਕ ਇੱਕ ਟਰੱਕ ਨੂੰ ਕਰਾਸ ਕਰ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇੱਕ ਪਿਕਅਪ ਗੱਡੀ ਨਾਲ ਟਰਾਲੀ ਦਾ ਟੋਚਨ ਪਾਇਆ ਹੋਇਆ ਸੀ। ਜਦੋਂ ਪਿਕਅਪ ਗੱਡੀ ਟਰਾਲੀ ਦੇ ਬਰਾਬਰ ਆ ਗਈ ਅਤੇ ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਗਾਈ, ਤਾਂ ਟਰਾਲੀ ਸੰਤੁਲਨ ਗੁਆ ਕੇ ਇਕਦਮ ਪਲਟ ਗਈ।

ਇੱਕ ਦੇ ਸਿਰ ’ਤੇ ਲੱਗੇ ਟਾਂਕੇ, ਸਾਰੇ ਜ਼ਖ਼ਮੀ ਨਾਭਾ ਸਰਕਾਰੀ ਹਸਪਤਾਲ ’ਚ ਦਾਖ਼ਲ

ਹਾਦਸੇ ਦੌਰਾਨ ਟਰਾਲੀ ਵਿੱਚ ਪਿਆ ਸਾਰਾ ਸਮਾਨ ਸੜਕ ’ਤੇ ਖਿਲਰ ਗਿਆ ਅਤੇ ਟਰਾਲੀ ਪਲਟ ਕੇ ਰੌਂਗ ਸਾਈਡ ਚਲੀ ਗਈ। ਹਾਦਸੇ ਤੋਂ ਬਾਅਦ ਪਿਕਅਪ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟਰਾਲੀ ਵਿੱਚ ਮੌਜੂਦ 10 ਸ਼ਰਧਾਲੂਆਂ ਵਿੱਚੋਂ ਕਰੀਬ 4 ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਲਖਬੀਰ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਆਉਣ ਕਾਰਨ ਟਾਂਕੇ ਲਗਾਏ ਗਏ।

ਸਾਰੇ ਜ਼ਖ਼ਮੀ ਸ਼ਰਧਾਲੂਆਂ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਸਰਕਾਰੀ ਹਸਪਤਾਲ ਦੀ ਡਿਊਟੀ ਡਾਕਟਰ ਨੇ ਦੱਸਿਆ ਕਿ ਐਕਸੀਡੈਂਟ ਕੇਸ ਵਿੱਚ ਕਰੀਬ 4 ਨੌਜਵਾਨ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਸਿਰ ’ਤੇ ਸਟਿਚ ਲੱਗੇ ਹਨ, ਜਦਕਿ ਬਾਕੀ ਨੌਜਵਾਨਾਂ ਨੂੰ ਮਾਮੂਲੀ ਖਰੋਚਾਂ ਆਈਆਂ ਹਨ। ਸਾਰੇ ਜ਼ਖ਼ਮੀ ਹੁਣ ਖ਼ਤਰੇ ਤੋਂ ਬਾਹਰ ਹਨ।

ਇਸ ਮੌਕੇ ਟਰਾਲੀ ਚਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਟਰੱਕ ਨੂੰ ਕਰਾਸ ਕਰਨ ਦੌਰਾਨ ਪਿੱਛੋਂ ਆ ਰਹੀ ਪਿਕਅਪ ਗੱਡੀ ਨਾਲ ਟੋਚਨ ਪੈਣ ਕਾਰਨ ਅਤੇ ਅਚਾਨਕ ਬ੍ਰੇਕ ਲਗਾਉਣ ਨਾਲ ਟਰਾਲੀ ਪਲਟ ਗਈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਟਰੈਕਟਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments