ਸਮਾਣਾ ਟਾਵਰ ਤੋਂ ਸ੍ਰੀ ਹਰਮਿੰਦਰ ਸਾਹਿਬ ਤੱਕ ਹੋਵੇਗੀ ਪਾਵਨ ਯਾਤਰਾ

ਸਮਾਣਾ/ਅੰਮ੍ਰਿਤਸਰ: 23 ਦਸੰਬਰ: (ਪ੍ਰਭਜੋਤ ਸਿੰਘ) : ਸਰਵ ਧਰਮਾਂ ਦੇ ਪਵਿੱਤਰ ਗ੍ਰੰਥਾਂ ਪ੍ਰਤੀ ਆਦਰ, ਸਨਮਾਨ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦੀ ਸ਼ੁਰੂਆਤ 1 ਜਨਵਰੀ 2026 ਤੋਂ ਕੀਤੀ ਜਾ ਰਹੀ ਹੈ। ਇਹ ਪਾਵਨ ਯਾਤਰਾ ਸਮਾਣਾ ਟਾਵਰ ਤੋਂ ਆਰੰਭ ਹੋ ਕੇ 15 ਜਨਵਰੀ 2026 ਨੂੰ ਸ੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗੀ। ਯਾਤਰਾ ਦੌਰਾਨ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ, ਸੰਤ-ਮਹਾਪੁਰਖ ਅਤੇ ਸੰਗਤਾਂ ਭਾਗ ਲੈਣਗੀਆਂ।
ਸਰਬ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਨ ਦੀ ਮੰਗ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ, ਸਰਬ ਧਰਮ ਸੇਵਾ ਫਾਉਂਡੇਸ਼ਨ, ਸੰਚਾਲਕ ਰਾਮ ਸਿੰਘ ਰਾਣਾ, ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), ਕੌਮੀ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚੜੂੰਨੀ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਉਲਖ, ਰਮੀ ਸਿੰਘ ਸਹਿਗਲ, ਬਾਬਾ ਭੁੱਲਰ, ਸਾਹਿਬ ਸਿੰਘ ਤੇ ਗੁਰਜੰਟ ਸਿੰਘ ਅਤੇ ਹੋਰ ਮਾਨਯੋਗ ਸ਼ਖਸੀਅਤਾਂ ਵੱਲੋਂ 1 ਜਨਵਰੀ, 2026 ਨੂੰ ਯਾਤਰਾ ਆਰੰਭ ਕੀਤੀ ਜਾਵੇਗੀ ਜੋ ਸਮਾਣਾ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗੀ।

ਜ਼ਿਕਰਯੋਗ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਜੋ ਪਿਛਲੇ ਸਾਲ ਤੋਂ ਸਮਾਣਾ ਟਾਵਰ ’ਤੇ ਬੈਠ ਕੇ ਇੰਨ੍ਹਾਂ ਬੇਅਦਬੀਆਂ ਵਿਰੁੱਧ ਕਾਨੂੰਨ ਬਨਾਉਣ ਲਈ ਲੜਾਈ ਲੜ ਰਿਹਾ ਹੈ, ਦੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਕਾਨੂੰਨ ਬਨਾਉਣ ਦੀ ਪੁਰਜ਼ੋਰ ਅਪੀਲ ਕੀਤੀ ਜਾਵੇਗੀ। ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਭਾਈਚਾਰੇ ਅਤੇ ਏਕਤਾ ਦੇ ਇਸ ਮਹਾਨ ਉਪਰਾਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ।

ਯਾਤਰਾ ਦੀ ਹੋਰ ਜਾਣਕਾਰੀ ਲਈ ਸੰਪਰਕ ਕਰੋ:
ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.)- 9501445310







