ਪਟਿਆਲਾ, 22 ਦਸੰਬਰ: (ਜਗਜੀਤ ਸਿੰਘ) : ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ 336ਵਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ 19 ਵਲੰਟੀਅਰਾਂ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ ਗਿਆ।

ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਫਿਲਾਸਫਰ ਪਰਮਜੀਤ ਸਿੰਘ ਅਗਰਵਾਲ ਅਤੇ ਲੋਕ ਗਾਇਕ ਲੱਕੀ ਸਿੰਘ ਨੇ ਖੁਦ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਬਲਜੀਤ ਸਿੰਘ ਬਿਸ਼ਨਗੜ੍ਹ ਨੇ ਪਹਿਲੀ ਵਾਰ ਖੂਨਦਾਨ ਕੀਤਾ। ਹੋਰ ਖੂਨਦਾਨੀਆਂ ਵਿੱਚ ਅਵਤਾਰ ਸਿੰਘ ਬਲਬੇੜਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਬਡਰੁੱਖਾਂ, ਤਰਸੇਮ ਸਿੰਘ ਤੇ ਪਿਆਰਾ ਸਿੰਘ ਬਿਸ਼ਨਗੜ੍ਹ, ਹਰਵਿੰਦਰ ਸਿੰਘ ਬਲਬੇੜਾ, ਰਾਜੂ ਡਕਾਲਾ, ਦਵਿੰਦਰ ਨਰਮਾਣਾ, ਤਰਸੇਮ ਸਿੰਘ ਦੀਵਾਨਵਾਲਾ, ਰਜਿੰਦਰ ਭਾਂਖਰ ਅਤੇ ਅਮਨਦੀਪ ਰਾਜਪੁਰਾ ਸਮੇਤ ਹੋਰ ਵਲੰਟੀਅਰ ਸ਼ਾਮਲ ਸਨ।
ਰੈਗੂਲਰ ਖੂਨਦਾਨੀਆਂ ਨੂੰ ਡਾ. ਮੋਨਿਕਾ ਗਰਗ, ਮੁਖੀ ਬਲੱਡ ਬੈਂਕ ਵੱਲੋਂ ਸਰਟੀਫਿਕੇਟ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨਦਾਨ ਉਪਰੰਤ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਅਗਰਵਾਲ ਨੇ ਕਿਹਾ ਕਿ ਖੂਨ ਕੁਦਰਤ ਦੀ ਬਖ਼ਸ਼ੀ ਹੋਈ ਅਮੂਲ ਦਾਤ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।
ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਉੱਘੇ ਲੇਖਕ ਅਤੇ ਸਿੱਖਿਆ ਸਾਸ਼ਤਰੀ ਅਨਿਲ ਕੁਮਾਰ ਭਾਰਤੀ ਅਤੇ ਅਮਰਜੀਤ ਸਿੰਘ ਨੌਗਾਵਾਂ, ਪ੍ਰਧਾਨ ਪੰਚਾਇਤ ਯੂਨੀਅਨ ਪਟਿਆਲਾ (ਸਿਆਲੂ ਗਰੁੱਪ), ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਗਮਛਾ ਦੇ ਕੇ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਅਤੇ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਬਹੁਤ ਹੀ ਸਰਾਹਣਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਜਬਰ ਦੇ ਖਿਲਾਫ਼ ਅਤੇ ਮਜਲੂਮ ਦੇ ਪੱਖ ਵਿੱਚ ਖੜ੍ਹਨਾ ਪੰਜਾਬੀਆਂ ਦੀ ਪੁਰਾਤਨ ਰਿਵਾਇਤ ਹੈ।
ਇਸ ਮੌਕੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਜਥੇਦਾਰ ਕਰਨ ਸਿੰਘ ਜੌਲੀ, ਮਨਵਿੰਦਰ ਸਿੰਘ ਮਨੀ ਟੌਹੜਾ, ਭਾਈ ਰਵਿੰਦਰ ਸਿੰਘ ਭਾਂਖਰ, ਠੇਕੇਦਾਰ ਗੁਰਬਚਨ ਸਿੰਘ ਅਤੇ ਕਿਰਪਾਲ ਸਿੰਘ ਪੰਜੌਲਾ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।







