Homeਪਟਿਆਲਾ ਅਪਡੇਟਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਉਣਾ ਮੁੱਖ ਟੀਚਾ – ਮੇਅਰ, ਕਮਿਸ਼ਨਰ

ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਉਣਾ ਮੁੱਖ ਟੀਚਾ – ਮੇਅਰ, ਕਮਿਸ਼ਨਰ

ਸ਼ਹਿਰ ਦੀ ਸਫ਼ਾਈ ਵਿਵਸਥਾ ਹੋਰ ਮਜ਼ਬੂਤ ਕਰਨ ਲਈ ਨਗਰ ਨਿਗਮ ਵੱਲੋਂ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ


ਪਟਿਆਲਾ, 19 ਦਸੰਬਰ: (ਰਾਜੇਸ਼ ਕੁਮਾਰ): ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਪਟਿਆਲਾ ਵੱਲੋਂ ਤਿੰਨ ਵਿਸ਼ੇਸ਼ ਸਫ਼ਾਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਫੈਸਲਾ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਹ ਟੀਮਾਂ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿੱਚ ਮੁੱਖ ਸੜਕਾਂ, ਲਿੰਕ ਰੋਡਾਂ ਅਤੇ ਸਰਕਾਰੀ ਥਾਵਾਂ ’ਤੇ ਰੋਜ਼ਾਨਾ ਸਫ਼ਾਈ ਕੰਮ ਦੀ ਨਿਗਰਾਨੀ ਕਰਨਗੀਆਂ।

ਮੇਅਰ ਅਤੇ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਹਰ ਟੀਮ ਨੂੰ ਨਿਰਧਾਰਤ ਇਲਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਸਫ਼ਾਈ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਰਹੇ।

ਪਹਿਲੀ ਟੀਮ ਦੀ ਜ਼ਿੰਮੇਵਾਰੀ:
ਪਹਿਲੀ ਟੀਮ ਵਿੱਚ ਡਾ. ਨਰਿੰਦਰ ਸਿੰਘ ਹੈਲਥ ਅਫ਼ਸਰ ਅਤੇ ਸ੍ਰੀ ਰਿਸ਼ਵ ਗੁਪਤਾ ਸੈਨੇਟਰੀ ਇੰਸਪੈਕਟਰ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਟੀਮ ਰਾਜਪੁਰਾ ਰੋਡ, ਦੇਵੀਗੜ੍ਹ ਰੋਡ, ਭੂਪਿੰਦਰਾ ਰੋਡ, ਫੁਆਰਾ ਚੌਂਕ, ਖੰਡਾ ਚੌਂਕ ਸਮੇਤ ਪੀ.ਡਬਲਯੂ.ਡੀ ਅਧੀਨ ਆਉਣ ਵਾਲੀਆਂ ਮੁੱਖ ਸੜਕਾਂ ’ਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਵੇਗੀ।

ਦੂਜੀ ਟੀਮ ਦੀ ਜ਼ਿੰਮੇਵਾਰੀ:
ਦੂਜੀ ਟੀਮ ਦੀ ਅਗਵਾਈ ਸ੍ਰੀ ਹਰਵਿੰਦਰ ਸਿੰਘ ਇੰਸਪੈਕਟਰ ਕਰਨਗੇ, ਜੋ ਪਟਿਆਲਾ ਦਿਹਾਤੀ ਅਤੇ ਸਨੌਰ ਹਲਕੇ ਦੇ ਵਾਰਡ ਨੰਬਰ 2 ਤੋਂ 30 ਤੱਕ ਦੇ ਇਲਾਕਿਆਂ ਵਿੱਚ ਮੁੱਖ ਲਿੰਕ ਸੜਕਾਂ, ਜੀਵੀਪੀ ਪੁਆਇੰਟਸ ਅਤੇ ਸੈਕੰਡਰੀ ਪੁਆਇੰਟਸ ਦੀ ਸਫ਼ਾਈ ਦੀ ਦੇਖਭਾਲ ਕਰਨਗੇ।

ਤੀਜੀ ਟੀਮ ਦੀ ਜ਼ਿੰਮੇਵਾਰੀ:
ਤੀਜੀ ਟੀਮ ਸ੍ਰੀ ਰਾਜੇਸ਼ ਮੱਟੂ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਹੇਠ ਕੰਮ ਕਰੇਗੀ, ਜੋ ਪਟਿਆਲਾ ਦਿਹਾਤੀ ਅਤੇ ਸਨੌਰ ਹਲਕੇ ਦੇ ਵਾਰਡ ਨੰਬਰ 1 ਅਤੇ 31 ਤੋਂ 60 ਤੱਕ ਦੇ ਇਲਾਕਿਆਂ ਵਿੱਚ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ।

ਮੇਅਰ ਅਤੇ ਕਮਿਸ਼ਨਰ ਨੇ ਦੱਸਿਆ ਕਿ ਇਹ ਟੀਮਾਂ ਰੋਜ਼ਾਨਾ ਸਫ਼ਾਈ, ਮਲਬਾ ਹਟਾਉਣ, ਬਾਗਬਾਨੀ ਵੇਸਟ ਦੀ ਸਫ਼ਾਈ ਅਤੇ ਆਪਣੀ ਰੋਜ਼ਾਨਾ ਰਿਪੋਰਟ ਨਗਰ ਨਿਗਮ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਗੀਆਂ। ਹਰ ਟੀਮ ਨੂੰ ਵੱਖ-ਵੱਖ ਸਫ਼ਾਈ ਸੇਵਕ, ਗੱਡੀਆਂ ਅਤੇ ਡਰਾਈਵਰ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ।

ਉਨ੍ਹਾਂ ਸਪਸ਼ਟ ਕੀਤਾ ਕਿ ਨਗਰ ਨਿਗਮ ਦਾ ਮੁੱਖ ਟੀਚਾ ਪਟਿਆਲਾ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਅਧਿਕਾਰੀਆਂ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦਿਹੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ

RELATED ARTICLES
- Advertisment -
Google search engine
Google search engine
Google search engine

Most Popular

Recent Comments