Homeਪੰਜਾਬਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਵੋਟਾਂ ਦੀ ਗਿਣਤੀ...

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਵੋਟਾਂ ਦੀ ਗਿਣਤੀ ਦਾ ਦੂਜਾ ਦਿਨ

‘ਆਪ’ ਅਜੇ ਤੱਕ ਪਹਿਲੇ ਨੰਬਰ ਤੇ ਚੱਲ ਰਹੀ ਹੈ

ਪੰਜਾਬ: 18 ਦਿਸੰਬਰ 2025: ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਕੱਲ੍ਹ ਸਵੇਰੇ ਸ਼ੁਰੂ ਹੋਈ ਗਿਣਤੀ ਦੇਰ ਰਾਤ ਤੱਕ ਚੱਲੀ ਸੀ, ਜਿਸ ਤੋਂ ਬਾਅਦ ਅੱਜ (ਵੀਰਵਾਰ) ਸਵੇਰੇ ਮੁੜ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਤਾਜ਼ਾ ਰੁਝਾਨਾਂ ਅਤੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ (AAP) ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੋਹਾਂ ਚੋਣਾਂ ਵਿੱਚ ਆਪਣੀ ਇਕਪਾਸੜ ਬੜ੍ਹਤ ਬਣਾਈ ਹੋਈ ਹੈ। ‘ਆਪ’ ਵਿਰੋਧੀ ਪਾਰਟੀਆਂ ਨਾਲੋਂ ਕਾਫੀ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ, ਜਦਕਿ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਲਈ ਚੋਣੀ ਮੈਦਾਨ ਵਿੱਚ ਸੰਘਰਸ਼ ਬਣਿਆ ਹੋਇਆ ਹੈ।

ਹੁਣ ਤੱਕ ਦੇ ਰੁਝਾਨ/ਨਤੀਜੇ:

  1. ਆਮ ਆਦਮੀ ਪਾਰਟੀ (AAP) – 164
  2. ਸ੍ਰੋਮਣੀ ਅਕਾਲੀ ਦਲ – 32
  3. ਕਾਂਗਰਸ – 52
  4. ਭਾਜਪਾ – 4
  5. ਆਜ਼ਾਦ – 9

ਦੱਸਣਯੋਗ ਹੈ ਕਿ ਬਲਾਕ ਸੰਮਤੀ ਦੀਆਂ ਕੁੱਲ 2838 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅੰਤਿਮ ਨਤੀਜੇ ਆਉਣ ਤੱਕ ਤਸਵੀਰ ਵਿੱਚ ਹੋਰ ਬਦਲਾਅ ਆ ਸਕਦਾ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments