Homeਦੇਸ਼ਨੈਸ਼ਨਲ ਹੈਰਾਲਡ ਕੇਸ ’ਚ ਰਾਹੁਲ-ਸੋਨੀਆ ਗਾਂਧੀ ਨੂੰ ਵੱਡੀ ਰਾਹਤ, ਈਡੀ ਦੀ ਸ਼ਿਕਾਇਤ...

ਨੈਸ਼ਨਲ ਹੈਰਾਲਡ ਕੇਸ ’ਚ ਰਾਹੁਲ-ਸੋਨੀਆ ਗਾਂਧੀ ਨੂੰ ਵੱਡੀ ਰਾਹਤ, ਈਡੀ ਦੀ ਸ਼ਿਕਾਇਤ ਖਾਰਜ

ਨਵੀਂ ਦਿੱਲੀ, 16 ਦਸੰਬਰ: ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਵਿੱਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਕੀਤੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਇਹ ਮਾਮਲਾ ਕਿਸੇ ਐਫਆਈਆਰ ’ਤੇ ਨਹੀਂ, ਸਗੋਂ ਇੱਕ ਨਿੱਜੀ ਸ਼ਿਕਾਇਤ ’ਤੇ ਆਧਾਰਿਤ ਹੈ, ਇਸ ਲਈ ਮਨੀ ਲਾਂਡਰਿੰਗ ਐਕਟ ਤਹਿਤ ਇਸ ’ਤੇ ਸੰਗਿਆਨ ਨਹੀਂ ਲਿਆ ਜਾ ਸਕਦਾ। ਸਪੈਸ਼ਲ ਜੱਜ ਵਿਸ਼ਾਲ ਗੋਗਨੇ ਨੇ ਸਪੱਸ਼ਟ ਕੀਤਾ ਕਿ PMLA ਤਹਿਤ ਕਾਰਵਾਈ ਲਈ ‘ਅਨੁਸੂਚਿਤ ਅਪਰਾਧ’ ਜਾਂ ਐਫਆਈਆਰ ਲਾਜ਼ਮੀ ਹੁੰਦੀ ਹੈ।

ਇਸ ਫੈਸਲੇ ਨਾਲ ਰਾਹੁਲ ਗਾਂਧੀ, ਸੋਨੀਆ ਗਾਂਧੀ, ਸੈਮ ਪਿਤ੍ਰੋਦਾ ਅਤੇ ਸੁਮਨ ਦੂਬੇ ਸਮੇਤ ਹੋਰ ਮੁਲਜ਼ਮਾਂ ਨੂੰ ਫਿਲਹਾਲ ਰਾਹਤ ਮਿਲੀ ਹੈ, ਹਾਲਾਂਕਿ ਅਦਾਲਤ ਨੇ ਈਡੀ ਨੂੰ ਅਗਲੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments