Homeਪੰਜਾਬਸੋਹਾਣਾ ਕਬੱਡੀ ਟੂਰਨਾਮੈਂਟ ਗੋਲੀਕਾਂਡ: ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ

ਸੋਹਾਣਾ ਕਬੱਡੀ ਟੂਰਨਾਮੈਂਟ ਗੋਲੀਕਾਂਡ: ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ

ਅਸਲੀ ਨਾਂ ਕੰਵਰ ਦਿਗਵਿਜੈ ਸਿੰਘ ਸੀ, 11 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਮੋਹਾਲੀ, 16 ਦਸੰਬਰ 2025 (ਜਗਜੀਤ ਸਿੰਘ) : ਬੀਤੇ ਦਿਨੀ ਇੱਕ ਚੱਲਦੇ ਕਬੱਡੀ ਦੇ ਮੈਚ ਦੌਰਾਨ ਸ਼ਾਮ ਨੂੰ 3—4 ਨੌਜਵਾਨ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕੋਲ ਸੈਲਫੀ ਲੈਣ ਦੇ ਬਹਾਨੇ ਪਹੁੰਚੇ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਨ੍ਹਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ। ਉਸਦਾ ਅਸਲੀ ਨਾਂ ਕੰਵਰ ਦਿਗਵਿਜੈ ਸਿੰਘ ਸੀ ਜੋ ਬਲਾਚੌਰ ਦਾ ਰਹਿਣ ਵਾਲਾ ਸੀ। ਉਹ ਖੁਦ ਵੀ ਕਬੱਡੀ ਖਿਡਾਰੀ ਸੀ। 11 ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਗੈਂਗਸਟਰਾਂ ਨਾਲ ਉਸਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਗੋਪੀ ਘਣਸ਼ਿਆਮਪੁਰੀਆ, ਡੋਨੀ ਬੱਲ ਤੇ ਸ਼ਗਨਪ੍ਰੀਤ ਗੈਂਗ ਨੇ ਲਈ ਹੈ।

ਮ੍ਰਿਤਕ ਹਾਲਤ ’ਚ ਲਿਆਂਦਾ ਗਿਆ—ਫੋਰਟਿਸ ਹਸਪਤਾਲ ਮੋਹਾਲੀ

ਮੋਹਾਲੀ ਦੇ ਸੋਹਾਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਮਾਮਲੇ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ।

ਫੋਰਟਿਸ ਹਸਪਤਾਲ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਘੀ ਸ਼ਾਮ ਰਾਣਾ ਬਲਾਚੌਰੀਆ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਬਿਆਨ ਅਨੁਸਾਰ, “ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ 30 ਸਾਲਾ ਕਬੱਡੀ ਖਿਡਾਰੀ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਨੂੰ 15 ਦਸੰਬਰ 2025 ਨੂੰ ਸ਼ਾਮ ਕਰੀਬ 6:05 ਵਜੇ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ। ਤੁਰੰਤ ਕਲੀਨਿਕਲ ਮੁਲਾਂਕਣ ਦੇ ਬਾਵਜੂਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।”

ਹਸਪਤਾਲ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਅਤੇ ਕਾਰਵਾਈ ਕਾਨੂੰਨੀ ਏਜੰਸੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਉੱਧਰ, ਇਸ ਘਟਨਾ ਤੋਂ ਬਾਅਦ ਖੇਡ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਜਦਕਿ ਪੁਲਿਸ ਵੱਲੋਂ ਕਤਲ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments