Homeਦੇਸ਼ਰਿਸ਼ੀਕੇਸ਼ ਵਿੱਚ 32 ਸਾਲਾ ਪੁੱਤਰ ਨੇ 63 ਸਾਲਾ ਮਾਂ ਦਾ ਕੀਤਾ ਕਤਲ

ਰਿਸ਼ੀਕੇਸ਼ ਵਿੱਚ 32 ਸਾਲਾ ਪੁੱਤਰ ਨੇ 63 ਸਾਲਾ ਮਾਂ ਦਾ ਕੀਤਾ ਕਤਲ

ਉੱਤਰਾਖੰਡ:6ਜੁਲਾਈ (ਛਤਰਪਾਲ ਸਿੰਘ): ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਇੱਕ ਘਰੇਲੂ ਵਿਵਾਦ ਦੌਰਾਨ 32 ਸਾਲਾ ਪੁੱਤਰ ਨੇ ਆਪਣੀ 63 ਸਾਲਾ ਮਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਦੇਰ ਰਾਤ ਪਸ਼ੂਲੋਕ ਵਿਸਥਾਪਿਤ ਕਾਲੋਨੀ ਵਿੱਚ ਵਾਪਰੀ।

ਘਟਨਾ ਤੋਂ ਬਾਅਦ ਦੋਸ਼ੀ ਸੁਮਿਤ ਗੌਰ (32) ਖੁਦ ਆਪਣੀ ਮਾਂ ਉਸ਼ਾ ਦੇਵੀ (63) ਨੂੰ ਇਲਾਜ ਲਈ ਏਮਜ਼ ਰਿਸ਼ੀਕੇਸ਼ ਲੈ ਕੇ ਗਿਆ। ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਸ਼ਾ ਦੇਵੀ ਦੀ ਹਾਲਤ ਹੁਣ ਸਥਿਰ ਹੈ।

ਪੁਲਿਸ ਅਨੁਸਾਰ, ਸੁਮਿਤ ਗੌਰ ਕਥਿਤ ਤੌਰ ‘ਤੇ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਮਾਂ ਉਸ ਨੂੰ ਨਸ਼ਾ ਕਰਨ ਤੋਂ ਰੋਕ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ, ਜਿਸ ਦੌਰਾਨ ਸੁਮਿਤ ਨੇ 12 ਬੋਰ ਦੇ ਦੇਸੀ ਪਿਸਤੌਲ ਨਾਲ ਆਪਣੀ ਮਾਂ ‘ਤੇ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਮੱਥੇ ‘ਤੇ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਇਸ ਮਾਮਲੇ ਵਿੱਚ ਪੀੜਤਾ ਦੇ ਵੱਡੇ ਪੁੱਤਰ ਅਮਿਤ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਸੁਮਿਤ ਗੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments