ਮੁੰਬਈ, 17 ਜੁਲਾਈ, 2026 (ਮਨੋਜ ਵਰਮਾ): ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਫ਼ਿਲਮ ‘3 ਈਡੀਅਟਸ’ ਲਦਾਖ ਦੇ ਆਗੂ ਸੋਨਮ ਵਾਂਗਚੁਕ ਦੇ ਜੀਵਨ ‘ਤੇ ਅਧਾਰਤ ਨਹੀਂ ਸੀ।
ਇੱਕ ਜਨਤਕ ਪ੍ਰੋਗਰਾਮ ਦੌਰਾਨ ਆਮਿਰ ਖ਼ਾਨ ਨੇ ਕਿਹਾ ਕਿ ਜਦੋਂ ਇਹ ਫ਼ਿਲਮ ਬਣ ਰਹੀ ਸੀ, ਉਦੋਂ ਨਾ ਤਾਂ ਉਹ ਅਤੇ ਨਾ ਹੀ ਫ਼ਿਲਮ ਦੇ ਲੇਖਕ ਸੋਨਮ ਵਾਂਗਚੁਕ ਬਾਰੇ ਜਾਣਦੇ ਸਨ। ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਚਤੁਰ (ਓਮੀ ਵੈਦਿਆ) ਨੇ ਜੋ ਇਹ ਕਿਹਾ ਸੀ ਕਿ ਫ਼ਿਲਮ ਸੋਨਮ ਵਾਂਗਚੁਕ ਦੇ ਜੀਵਨ ‘ਤੇ ਅਧਾਰਤ ਹੈ, ਉਹ ਗਲਤ ਹੈ।
ਇਸ ਦੇ ਨਾਲ ਹੀ ਆਮਿਰ ਖ਼ਾਨ ਨੇ ਵਾਂਗਚੁਕ ਨੂੰ ਆਪਣੀ ਨੈਤਿਕ ਹਮਾਇਤ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ਵਰਤ (ਭੁੱਖ ਹੜਤਾਲ) ਖ਼ਤਮ ਕਰਨ ਦੀ ਅਪੀਲ ਵੀ ਕੀਤੀ।
