Home ਹਰਿਆਣਾ ਵਿਸ਼ਵ ਮੁੱਕੇਬਾਜ਼ੀ ਕੱਪ: ਹਰਿਆਣਾ ਦੀਆਂ ਧੀਆਂ ਦਾ ਕਮਾਲ, ਜਿੱਤੇ 3 ਤਗ਼ਮੇ

ਵਿਸ਼ਵ ਮੁੱਕੇਬਾਜ਼ੀ ਕੱਪ: ਹਰਿਆਣਾ ਦੀਆਂ ਧੀਆਂ ਦਾ ਕਮਾਲ, ਜਿੱਤੇ 3 ਤਗ਼ਮੇ

Haryana girls excel, win 3 medals

0

ਹਰਿਆਣਾ, 22 ਜੂਨ (ਹਰਸ਼ਪ੍ਰੀਤ ਕੌਰ): ਚੀਨ ਦੇ ਗੁਈਯਾਂਗ ‘ਚ ਹੋਏ ਵਿਸ਼ਵ ਮੁੱਕੇਬਾਜ਼ੀ ਕੱਪ 2026 ‘ਚ ਹਰਿਆਣਾ ਦੀਆਂ ਤਿੰਨ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਰੋਹਤਕ ਜ਼ਿਲ੍ਹੇ ਦੇ ਪਿੰਡ ਰੁੜਕੀ ਦੇ ਇੱਕ ਆਟੋ ਚਾਲਕ ਦੀ ਬੇਟੀ ਜੋਤੀ ਗੁਲੀਆ ਨੇ 48 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਜੋਤੀ ਨੇ ਫਾਈਨਲ ਮੈਚ ਵਿੱਚ ਉਜ਼ਬੇਕਿਸਤਾਨ ਦੀ ਮਜ਼ਬੂਤ ​​ਮੁੱਕੇਬਾਜ਼ ਅਤੇ 2025 ਵਿਸ਼ਵ ਕੱਪ ਦੀ ਚਾਂਦੀ ਦਾ ਤਗ਼ਮਾ ਜੇਤੂ ਨੂੰ ਹਰਾਇਆ। ਇਸ ਦੇ ਨਾਲ ਹੀ , ਉਸ ਦੀ ਦੋਸਤ ਮੀਨਾਕਸ਼ੀ ਹੁੱਡਾ, ਜੋ ਕਿ ਇਸੇ ਪਿੰਡ ਦੀ ਕਿਸਾਨ ਧੀ ਹੈ, ਨੇ 51 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਝੱਜਰ ਦੀ ਪ੍ਰਾਚੀ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ।

 

Exit mobile version