ਸੰਸਥਾਵਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ-ਤੁਸ਼ਾਰ ਗੋਇਲ
ਮੋਗਾ :22 ਜੂਨ 2026 (ਲਛਮਣ ਜੀਤ ਸਿੰਘ ਪੁਰਬਾ): ਆਰਿਆ ਸਮਾਜ ਮੋਗਾ ਦੇ ਚੁਣੇ ਗਏ ਨਵਨਿਯੁਕਤ ਪ੍ਰਧਾਨ ਪ੍ਰਵੀਨ ਸਿੰਗਲ ਨੂੰ ਆਰੀਆ ਸਮਾਜ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖਾਸ ਤੌਰ ’ਤੇ ਸਨਮਾਨਿਤ ਕੀਤਾ। 2 ਨਿਊ ਟਾਊਨ ਸਥਿਤ ਆਰੀਆ ਸਮਾਜ ਮੰਦਰ ’ਚ ਆਰੀਆ ਸਮਾਜ ਮੋਗਾ ਦੇ ਸਮੂਹ ਮੈਂਬਰ ਇਕੱਠੇ ਹੋਏ, ਜਿੱਥੇ ਮੁੱਖ ਆਚਾਰਯ ਦੀਵਾਕਰ ਭਾਰਤੀ ਦੀ ਅਗਵਾਈ ਹੇਠ ਡੀ.ਐਨ. ਮਾਡਲ ਸਕੂਲ ਦੇ ਪ੍ਰਧਾਨ ਤੁਸ਼ਾਰ ਗੋਇਲ ਅਤੇ ਸਕੱਤਰ ਅਸ਼ਵਨੀ ਸ਼ਰਮਾ ਮੱਟੂ ਦੀ ਨੁਮਾਇੰਦਗੀ ਨੇ ਪ੍ਰਵੀਨ ਸਿੰਗਲ ਨੂੰ ਫੁੱਲਮਾਲਾਵਾਂ ਤੇ ਸਿਰੋਪਾ ਪਹਿਨਾਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਤੁਸ਼ਾਰ ਗੋਇਲ ਨੇ ਪ੍ਰਵੀਨ ਸਿੰਗਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰੀਆ ਸਮਾਜ ਇਕ ਵਿਸ਼ਾਲ ਸੰਸਥਾ ਹੈ। ਆਰੀਆ ਸਮਾਜ ਦੀ ਅਗਵਾਈ ‘ਚ ਸ਼ਹਿਰ ‘ਚ ਵਿਦਿਆਕ ਸੰਸਥਾਵਾਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਰੀਆ ਮਾਡਲ ਸਕੂਲ, ਆਰੀਆ ਸਕੂਲ (ਲੜਕੇ) ਸਮੇਤ ਸ਼ਹਿਰ ‘ਚ ਬਹੁਤ ਸਰੀਆਂ ਸੰਸਥਾਵਾਂ ਆਰੀਆ ਸਮਾਜ ਦੀ ਅਗਵਾਈ ‘ਚ ਚਲ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦੇ ਸਾਰੇ ਕੰਮ ਪ੍ਰਵੀਨ ਸਿੰਗਲ ਦੀ ਅਗਵਾਈ ਹੇਠ ਅੱਗੇ ਵਧਾਏ ਜਾਣਗੇ। ਪ੍ਰਵੀਨ ਸਿੰਗਲ ਨੇ ਆਰੀਆ ਸਮਾਜ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰੀਆ ਸਮਾਜ ਵੱਲੋਂ ਪ੍ਰਧਾਨ ਪਦ ਦੀ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਉਸ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਰੀਆ ਸਮਾਜ ਮੋਗਾ ਇਕ ਨਾਮੀ ਸੰਸਥਾ ਹੈ। ਆਰਿਆ ਸਮਾਜ ਮੋਗਾ ਦੀਆਂ ਸੰਸਥਾਵਾਂ ਨੂੰ ਅੱਗੇ ਵਧਾਉਂਦੇ ਹੋਏ ਸੰਸਥਾਵਾ ਦਾ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਅਹੁਦੇਦਾਰਾਂ ਦਾ ਸਹਿਯੋਗ ਲਿਆ ਜਾਏਗਾ।
ਇਸ ਮੌਕੇ ਜਗਦੀਸ਼ ਅੱਗਰਵਾਲ ਸਾਬਕਾ ਪ੍ਰਧਾਨ, ਦਿਨੇਸ਼ ਸੂਦ ਉਪ ਪ੍ਰਧਾਨ, ਜਤਿੰਦਰ ਖੁੱਲਰ, ਕਪਿਲ ਸੂਦ, ਨਰੋਤਮ ਪੂਰੀ, ਅਸ਼ਵਨੀ ਸ਼ਰਮਾ ਮੱਟੂ, ਕ੍ਰਿਸ਼ਨ ਸੂਦ, ਵਿਜੇ ਸੂਦ, ਦੀਪਕ ਤਾਇਲ, ਰਮਣੀਕ ਸੂਦ ਸੋਨੂੰ, ਰਮਨ ਗੋਇਲ, ਬਲਦੇਵ ਬਾਂਸਲ, ਰਮੇਸ਼ ਵਧਵਾ, ਦਿਵਾਕਰ ਭਾਰਤੀ, ਗੀਤਾ ਆਰਿਆ, ਤਰਸੇਮ ਗਰੋਵਰ, ਹੇਮੰਤ ਸੂਦ, ਨਰਿੰਦਰ ਸੂਦ, ਰਾਜੇਸ਼ ਸੂਦ, ਤੋਂ ਇਲਾਵਾ ਹੋਰ ਹਾਜਿਰ ਸਨ।
