Home ਦੇਸ਼ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਸ਼ੁਰੂ, 31 ਜੁਲਾਈ ਤੱਕ ਕੀਤਾ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਸ਼ੁਰੂ, 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ

Prime Minister's National Children's Award nominee farm submit

0

ਚੰਡੀਗੜ੍ਹ, 20 ਜੂਨ (ਵਿਸ਼ਾਲ ਗੁਪਤਾ) : ਕੇਂਦਰ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਹਾਦਰੀ, ਖੇਡਾਂ, ਵਿਗਿਆਨ, ਤਕਨਾਲੋਜੀ, ਸਮਾਜ ਸੇਵਾ, ਵਾਤਾਵਰਣ ਸੰਭਾਲ, ਕਲਾ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੋਵੇ।

ਯੋਗ ਉਮੀਦਵਾਰਾਂ ਲਈ ਨਾਮਜ਼ਦਗੀਆਂ ਭੇਜਣ ਦੀ ਆਖਰੀ ਮਿਤੀ 31 ਜੁਲਾਈ 2026 ਨਿਰਧਾਰਤ ਕੀਤੀ ਗਈ ਹੈ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੁਣੇ ਗਏ ਬੱਚਿਆਂ ਨੂੰ ਦੇਸ਼ ਦੇ ਸਰਵੋੱਚ ਬਾਲ ਸਨਮਾਨਾਂ ਵਿੱਚੋਂ ਇੱਕ ਨਾਲ ਨਵਾਜਿਆ ਜਾਵੇਗਾ।

ਸਰਕਾਰੀ ਜਾਣਕਾਰੀ ਅਨੁਸਾਰ 5 ਤੋਂ 18 ਸਾਲ ਦੀ ਉਮਰ ਦੇ ਉਹ ਬੱਚੇ, ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਅਸਧਾਰਨ ਯੋਗਦਾਨ ਜਾਂ ਉਪਲਬਧੀ ਦਰਜ ਕੀਤੀ ਹੈ, ਇਸ ਪੁਰਸਕਾਰ ਲਈ ਯੋਗ ਮੰਨੇ ਜਾਣਗੇ। ਚੁਣੇ ਗਏ ਬੱਚਿਆਂ ਨੂੰ ਜਨਵਰੀ 2027 ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਵੱਖ-ਵੱਖ ਸ਼੍ਰੇਣੀਆਂ ਤਹਿਤ ਕੁੱਲ 25 ਬਾਲ ਪ੍ਰਤਿਭਾਵਾਂ ਦੀ ਚੋਣ ਕੀਤੀ ਜਾਵੇਗੀ। ਸਨਮਾਨ ਵਜੋਂ ਜੇਤੂਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤਾ ਜਾਵੇਗਾ।

ਨਾਮਜ਼ਦਗੀਆਂ ਦੀ ਜਾਂਚ ਪਹਿਲਾਂ ਸਕ੍ਰੀਨਿੰਗ ਕਮੇਟੀ ਵੱਲੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅੰਤਿਮ ਚੋਣ ਰਾਸ਼ਟਰੀ ਚੋਣ ਕਮੇਟੀ ਦੁਆਰਾ ਕੀਤੀ ਜਾਵੇਗੀ। ਇਸ ਪ੍ਰਕਿਰਿਆ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਸਕੂਲ ਬੋਰਡਾਂ, ਸਿੱਖਿਆ ਸੰਸਥਾਵਾਂ, ਖੇਡ ਅਤੇ ਸੱਭਿਆਚਾਰਕ ਸੰਸਥਾਵਾਂ ਸਮੇਤ ਕਈ ਅਧਿਕਾਰਤ ਏਜੰਸੀਆਂ ਨੂੰ ਨਾਮਜ਼ਦਗੀਆਂ ਭੇਜਣ ਦਾ ਅਧਿਕਾਰ ਦਿੱਤਾ ਗਿਆ ਹੈ।

ਸਰਕਾਰ ਨੇ ਮਾਪਿਆਂ, ਅਧਿਆਪਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੋਗ ਅਤੇ ਹੋਣਹਾਰ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਸਮੇਂ ਸਿਰ ਨਾਮਜ਼ਦਗੀਆਂ ਭੇਜਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਸਰਕਾਰੀ ਪੋਰਟਲ awards.gov.in ‘ਤੇ ਵੇਰਵੇ ਪ੍ਰਾਪਤ ਕਰ ਸਕਦੇ ਹਨ।

Exit mobile version