Homeਦੇਸ਼TMC ਆਗੂ ਜਹਾਂਗੀਰ ਖ਼ਾਨ ਤੋਂ ਬਾਅਦ ਹੁਣ ਪਤਨੀ ਰੇਜੀਨਾ ਬੀਬੀ ਵੀ ਗ੍ਰਿਫ਼ਤਾਰ

TMC ਆਗੂ ਜਹਾਂਗੀਰ ਖ਼ਾਨ ਤੋਂ ਬਾਅਦ ਹੁਣ ਪਤਨੀ ਰੇਜੀਨਾ ਬੀਬੀ ਵੀ ਗ੍ਰਿਫ਼ਤਾਰ

Wife Regina Bibi also arrested

20 ਜੂਨ (ਹਰਸ਼ਪ੍ਰੀਤ ਕੌਰ): ਪੱਛਮੀ ਬੰਗਾਲ ਦੀ ਮਸ਼ਹੂਰ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਜਹਾਂਗੀਰ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੁਲਿਸ ਨੇ ਉਹਨਾਂ ਦੀ ਪਤਨੀ ਰੇਜੀਨਾ ਬੀਬੀ ਉਰਫ ਸਰੀਨਾ ਨੂੰ ਵੀ ਹਿਰਾਸਤ ‘ਚ ਲੈ ਲਿਆ ਹੈ। ਦੱਖਣੀ 24 ਪਰਗਨਾ ਪੁਲਿਸ ਨੇ ਇਹ ਵੱਡੀ ਕਾਰਵਾਈ ਰੇਜੀਨਾ ਬੀਬੀ ਵੱਲੋਂ ਇਲਾਕੇ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਨ ਅਤੇ ਗੈਰ-ਕਾਨੂੰਨੀ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਦੇ ਦੋਸ਼ਾਂ ਤਹਿਤ ਕੀਤੀ ਹੈ।

ਥਾਣੇ ਦਾ ਘਿਰਾਓ ਕਰਨ ਅਤੇ ਭੀੜ ਇਕੱਠੀ ਕਰਨ ਦੇ ਦੋਸ਼

ਪੁਲਿਸ ਮੁਤਾਬਕ ਜਦੋਂ ਕੁਝ ਦਿਨ ਪਹਿਲਾਂ ਟੀ.ਐੱਮ.ਸੀ. ਨੇਤਾ ਜਹਾਂਗੀਰ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਫਲਟਾ ਇਲਾਕੇ ‘ਚ ਹੰਗਾਮਾ ਕਰ ਦਿੱਤਾ ਸੀ। ਆਪਣੇ ਪਤੀ ਦੀ ਗ੍ਰਿਫ਼ਤਾਰੀ ਤੋਂ ਗੁੱਸੇ ‘ਚ ਆਈ ਰੀਜੀਨਾ ਬੀਬੀ ਨੇ ਆਪਣੇ ਸਮਰਥਕਾਂ ਸਮੇਤ ਕਈ ਥਾਵਾਂ ‘ਤੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਥਾਣੇ ਦਾ ਘਿਰਾਓ ਕਰਨ ਦੀ ਸਾਜ਼ਿਸ਼ ਰਚੀ। ਇਸ ਦੌਰਾਨ ਵੱਡੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਇਲਾਕੇ ‘ਚ ਤਣਾਅ ਫੈਲ ਗਿਆ। ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਸਥਾਨਕ ਪੁਲਿਸ ਦੇ ਨਾਲ ਕੇਂਦਰੀ ਅਰਧ ਸੈਨਿਕ ਬਲਾਂ (ਸੀ.ਏ.ਪੀ.ਐਫ.) ਨੂੰ ਚਾਰਜ ਸੰਭਾਲਣਾ ਪਿਆ। ਇਸ ਹੰਗਾਮੇ ਤੋਂ ਬਾਅਦ ਪੁਲਿਸ ਨੇ ਖੁਦ ਹੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਰੇਜੀਨਾ ਫਰਾਰ ਹੋ ਗਈ। ਅਖ਼ੀਰ ਪੁਲਿਸ ਨੇ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਨੂੰ ਫੜ ਲਿਆ।

ਹਾਫ ਪੈਂਟ ਵਿਚ ਨਿਕਲੀ ਸੀ ਜਹਾਂਗੀਰ ਦੀ ਪਰੇਡ

ਜਹਾਂਗੀਰ ਖਾਨ ਦੀ ਗ੍ਰਿਫ਼ਤਾਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ ਸੀ, ਜਿਸ ‘ਚ ਪੁਲਿਸ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਹਾਫ ਪੈਂਟ ‘ਚ ਇਲਾਕੇ ‘ਚ ਘੁੰਮਾਉਦੀ ਨਜ਼ਰ ਆ ਰਹੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਦਾ ਗੁੱਸਾ ਹੋਰ ਭੜਕ ਗਿਆ। ਜਹਾਂਗੀਰ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਉਸ ਦੇ ਦਫ਼ਤਰ ਦੀ ਭੰਨਤੋੜ ਵੀ ਕੀਤੀ ਸੀ।

ਆਪਣੇ ਆਪ ਨੂੰ ਪੁਸ਼ਪਾਕਹਾਉਂਦਾ ਸੀ, ਨੇਪਾਲ ਭੱਜਦੇ ਸਮੇਂ ਕੀਤਾ ਗਿਆ ਸੀ ਗ੍ਰਿਫ਼ਤਾਰ

ਦੱਸ ਦਈਏ ਕਿ ਜਹਾਂਗੀਰ ਖਾਨ ਦਾ ਫਲਾਟਾ ਇਲਾਕੇ ‘ਚ ਕਾਫੀ ਡਰ ਅਤੇ ਪ੍ਰਭਾਵ ਸੀ। 2026 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ, ਉਸਨੇ ਆਪਣੇ ਆਪ ਨੂੰ ਫਿਲਮ ‘ਪੁਸ਼ਪਾ’ ਦੇ ਮੁੱਖ ਪਾਤਰ ਵਾਂਗ ਪੇਸ਼ ਕੀਤਾ ਅਤੇ ਅਕਸਰ ‘ਪੁਸ਼ਪਾ ਝੁਕੇਗਾ ਨਹੀਂ ਸਾਲਾ’ ਡਾਇਲਾਗ ਬੋਲਦੇ ਸਨ ।

ਚੋਣਾਂ ਦੌਰਾਨ ਉਨ੍ਹਾਂ ‘ਤੇ ਵੋਟਰਾਂ ਨੂੰ ਧਮਕਾਉਣ ਅਤੇ ਈ.ਵੀ.ਐਮ. ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ 21 ਮਈ ਨੂੰ ਮੁੜ ਪੋਲਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਪਰ ਮੁੜ ਪੋਲਿੰਗ ਤੋਂ 48 ਘੰਟੇ ਪਹਿਲਾਂ ਹੀ ਜਹਾਂਗੀਰ ਮੈਦਾਨ ਛੱਡ ਕੇ ਭੱਜ ਗਏ ਸਨ। 24 ਮਈ ਨੂੰ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਹਾਂਗੀਰ, ਜੋ ਕਿ ਜਬਰੀ ਵਸੂਲੀ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਸੀ, ਨੇ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਨੇਪਾਲ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ 8 ਜੂਨ ਨੂੰ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਉਸ ਨੂੰ ਨੇਪਾਲ ਸਰਹੱਦ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments