Homeਪਟਿਆਲਾ ਅਪਡੇਟਮੁਫ਼ਤ ਸਿਖਲਾਈ ਨਾਲ ਨਿਖਰਿਆ ਹੁਨਰ, ਲੜਕੀਆਂ ਨੇ ਜਨਹਿੱਤ ਸਮਿਤੀ ਦਾ ਕੀਤਾ ਸਨਮਾਨ

ਮੁਫ਼ਤ ਸਿਖਲਾਈ ਨਾਲ ਨਿਖਰਿਆ ਹੁਨਰ, ਲੜਕੀਆਂ ਨੇ ਜਨਹਿੱਤ ਸਮਿਤੀ ਦਾ ਕੀਤਾ ਸਨਮਾਨ

The Janhit Samiti provides sewing machines to the girl students upon completion of their sewing training.

​-ਸਿਲਾਈ ਸਿਖਲਾਈ ਪੂਰੀ ਹੋਣ ‘ਤੇ ਸਿੱਖਿਆਰਥੀ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੰਦੀ ਹੈ ਜਨਹਿੱਤ ਸਮਿਤੀ।

​ ਪਟਿਆਲਾ, 19 ਜੂਨ 2026 (ਛਤਰਪਾਲ ਸਿੰਘ): ਜਨਹਿੱਤ ਸਮਿਤੀ (ਰਜਿਸਟਰਡ) ਪਟਿਆਲਾ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਜਨਰਲ ਸੈਕਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਗੁਰਬਖਸ਼ ਕਾਲੋਨੀ ਪਟਿਆਲਾ ਵਿਖੇ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਸਿਖਲਾਈ ਕੇਂਦਰ ਦਾ ਸਮਿਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਅਤੇ ਨਵੀਂ ਮੈਂਬਰ ਜਪਲੀਨ ਕੌਰ ਨੇ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ। ਸਮਿਤੀ ਵੱਲੋਂ ਚਲਾਏ ਜਾ ਰਹੇ ਇਸ ਕੇਂਦਰ ਦੀਆਂ ਲੜਕੀਆਂ ਨੇ ਦੱਸਿਆ ਕਿ ਇਸ ਜਨਹਿੱਤ ਸਿਲਾਈ ਕਢਾਈ ਸਿਖਲਾਈ ਕੇਂਦਰ ਦੀ ਟੀਚਰ ਦੀਦੀ ਬਹੁਤ ਚੰਗੀ ਤਰ੍ਹਾਂ ਸਿਲਾਈ ਕਢਾਈ ਆਦਿ ਦਾ ਸਾਰਾ ਕੰਮ ਕਰਨਾ ਸਿਖਾਉਂਦੀ ਹੈ। ਕਈ ਮਹਿਲਾ ਸਿੱਖਿਆਰਥੀਆਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀਆਂ ਧੀਆਂ ਅਤੇ ਨਹੁੰਆਂ ਨੇ ਇਸ ਕੇਂਦਰ ਤੋਂ ਸਿਲਾਈ ਦਾ ਕੰਮ ਸਿੱਖਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਹੀ ਇਨ੍ਹਾਂ ਨੂੰ ਕੇਂਦਰ ਵਿੱਚ ਆ ਕੇ ਸਿਲਾਈ ਕਢਾਈ ਸਿੱਖਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਇਸੇ ਲਈ ਇਨ੍ਹਾਂ ਮਾਤਾਵਾਂ ਨੇ ਸਿਲਾਈ ਸਿੱਖਣ ਦਾ ਕੰਮ ਸ਼ੁਰੂ ਕੀਤਾ ਹੈ। ਜ਼ਿਆਦਾਤਰ ਲੜਕੀਆਂ ਨੇ ਦੱਸਿਆ ਕਿ ਹੁਣ ਉਹ ਸਿਲਾਈ ਦੇ ਕੰਮ ਵਿੱਚ ਇੰਨੀਆਂ ਟ੍ਰੈਂਡ (ਮਾਹਰ) ਹੋ ਗਈਆਂ ਹਨ ਕਿ ਆਪਣੇ ਕੱਪੜੇ ਤਾਂ ਉਹ ਸਿਲਾਈ ਕਰਦੀਆਂ ਹੀ ਹਨ, ਆਪਣੇ ਘਰ ਦੇ ਮੈਂਬਰਾਂ ਦੇ ਕੱਪੜੇ ਵੀ ਖੁਦ ਸਿਲਾਈ ਕਰਕੇ ਬਹੁਤ ਬਚਤ ਕਰ ਰਹੀਆਂ ਹਨ। ​ਕਈ ਔਰਤਾਂ ਨੇ ਤਾਂ ਹੋਰਨਾਂ ਦੇ ਕੱਪੜੇ ਸਿਲਾਈ ਕਰਕੇ ਆਪਣੇ ਘਰ ਦਾ ਖਰਚਾ ਵੀ ਖੁਦ ਚੁੱਕਣਾ ਸ਼ੁਰੂ ਕਰ ਦਿੱਤਾ ਹੈ।

ਸਮਿਤੀ ਦੀ ਨਵੀਂ ਮੈਂਬਰ ਜਪਲੀਨ ਕੌਰ ਨੇ ਕੇਂਦਰ ਦੀਆਂ ਲੜਕੀਆਂ ਵੱਲੋਂ ਬਹੁਤ ਚੰਗੀ ਤਰ੍ਹਾਂ ਸਿਲਾਈ ਕੀਤੇ ਗਏ ਸੂਟਾਂ ਦਾ ਮੁਆਇਨਾ ਕੀਤਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਦੇ ਨਾਲ- ਨਾਲ ਉਨ੍ਹਾਂ ਨੂੰ ਹੋਰ ਵੱਧ ਲਗਨ ਨਾਲ ਸਿਲਾਈ ਕਢਾਈ ਦੇ ਕੰਮਾਂ ਨੂੰ ਸਿੱਖਣ ਦੀ ਪ੍ਰੇਰਨਾ ਵੀ ਦਿੱਤੀ। ਸਿਲਾਈ ਕਢਾਈ ਸਿਖਲਾਈ ਕੇਂਦਰ ਦੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੇ ਜਨਹਿੱਤ ਸਮਿਤੀ (ਰਜਿਸਟਰਡ) ਪਟਿਆਲਾ ਦਾ ਦਿਲੋਂ ਧੰਨਵਾਦ ਵੀ ਕੀਤਾ, ਜਿਨ੍ਹਾਂ ਵੱਲੋਂ ਇਹ ਕੇਂਦਰ ਖੋਲ੍ਹਣ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦੇਖਣ ਨੂੰ ਮਿਲਿਆ ਹੈ।

​ਸਮਿਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਜਨਹਿੱਤ ਸਮਿਤੀ ਵੱਲੋਂ ਸ਼ਹਿਰ ਵਿੱਚ ਸਿਲਾਈ ਕਢਾਈ ਸਿਖਲਾਈ ਕੇਂਦਰਾਂ, ਕੰਪਿਊਟਰ ਸੈਂਟਰਾਂ ਅਤੇ ਬਿਊਟੀਸ਼ੀਅਨ ਟ੍ਰੇਨਿੰਗ ਸੈਂਟਰ ਖੋਲ੍ਹਣ ਦੇ ਪਿੱਛੇ ਸਮਿਤੀ ਦੇ ਸੰਸਥਾਪਕ ਸ਼੍ਰੀ ਓਮਪ੍ਰਕਾਸ਼ ਕੌਸ਼ਿਸ਼ ਦੀ ਇਹ ਸੋਚ ਸੀ ਕਿ ਲੜਕੀਆਂ ਨੂੰ ਹਮੇਸ਼ਾ ਕੋਈ ਨਾ ਕੋਈ ਹੁਨਰ ਜਾਂ ਕਲਾ ਜ਼ਰੂਰ ਸਿਖਾਈ ਜਾਣੀ ਚਾਹੀਦੀ ਹੈ ਤਾਂ ਜੋ ਉਹ ਜੀਵਨ ਦੇ ਹਰ ਚੰਗੇ-ਮਾੜੇ ਸਮੇਂ ਵਿੱਚ ਆਪਣੇ ਪ੍ਰੋਫੈਸ਼ਨਲ ਹੁਨਰ ਦੇ ਸਹਾਰੇ ਚੰਗੀ ਤਰ੍ਹਾਂ ਆਪਣਾ ਘਰ-ਬਾਰ ਚਲਾ ਸਕਣ।

​ਇੱਥੇ ਇਹ ਵੀ ਵਰਣਨਯੋਗ ਹੈ ਕਿ ਜਨਹਿੱਤ ਸਮਿਤੀ (ਰਜਿਸਟਰਡ) ਪਟਿਆਲਾ ਵੱਲੋਂ ਪਟਿਆਲਾ ਵਿੱਚ ਚਲਾਏ ਜਾ ਰਹੇ ਸਿਲਾਈ ਕਢਾਈ ਸਿਖਲਾਈ ਕੇਂਦਰਾਂ ਵਿੱਚ ਆਪਣਾ ਕੋਰਸ ਪੂਰਾ ਕਰ ਲੈਣ ਵਾਲੀਆਂ ਸਿੱਖਿਆਰਥਣਾਂ ਦੀ ਪ੍ਰੀਖਿਆ ਪਾਸ ਕਰ ਲੈਣ ਤੋਂ ਬਾਅਦ ਸਫਲ ਹੋਣ ਵਾਲੀਆਂ ਲੜਕੀਆਂ ਅਤੇ ਔਰਤਾਂ ਨੂੰ ਸਰਟੀਫਿਕੇਟ ਦੇਣ ਦੇ ਨਾਲ-ਨਾਲ ਸਿਲਾਈ ਮਸ਼ੀਨਾਂ ਵੀ ਤੋਹਫ਼ੇ ਵਜੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ।

​​ਜਾਰੀ ਕਰਤਾ:

ਵਿਨੋਦ ਕੁਮਾਰ ਸ਼ਰਮਾ,

ਜਨਰਲ ਸੈਕਟਰੀ

ਜਨਹਿੱਤ ਸਮਿਤੀ (ਰਜਿਸਟਰਡ) ਪਟਿਆਲਾ

ਮੋਬਾਈਲ: 9815070241

RELATED ARTICLES
- Advertisment -
Google search engine
Google search engine
Google search engine

Most Popular

Recent Comments