Homeਸੰਸਾਰਪੀਐਮ ਮੋਦੀ ਦਾ ਫਰਾਂਸ ਦੌਰਾ: ਹੁਣ ਪੈਰਿਸ ਵਿੱਚ ਵੀ ਚੱਲੇਗਾ ਭਾਰਤ ਦਾ...

ਪੀਐਮ ਮੋਦੀ ਦਾ ਫਰਾਂਸ ਦੌਰਾ: ਹੁਣ ਪੈਰਿਸ ਵਿੱਚ ਵੀ ਚੱਲੇਗਾ ਭਾਰਤ ਦਾ UPI

ਫਰਾਂਸ/ਪੈਰਿਸ:19ਜੂਨ (ਛਤਰਪਾਲ ਸਿੰਘ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫਰਾਂਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਫਰਾਂਸ ਵਿੱਚ ਯੂਨਾਈਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ, ਜਿਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਤੁਰੰਤ ਡਿਜ਼ੀਟਲ ਲੈਣ-ਦੇਣ ਅਤੇ ਸੰਪਰਕ ਨੂੰ ਬਲ ਮਿਲੇਗਾ।ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਹੁਣ ਫਰਾਂਸ ਵਿੱਚ UPI ਦੀ ਵਰਤੋਂ ਦਾ ਦਾਇਰਾ ਹੋਰ ਵਧਣ ਜਾ ਰਿਹਾ ਹੈ। ਇਸ ਨਾਲ ਭਾਰਤ ਅਤੇ ਫਰਾਂਸ ਵਿਚਕਾਰ ਤੁਰੰਤ ਜੁੜਾਅ ਅਤੇ ਆਪਸੀ ਭੁਗਤਾਨ ਸੰਭਵ ਹੋਣਗੇ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਰਾਹੀਂ ਅਸੀਂ ਭਾਰਤ ਅਤੇ ਫਰਾਂਸ ਨੂੰ ਹੋਰ ਨੇੜੇ ਲਿਆ ਰਹੇ ਹਾਂ।”

ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਹੋਈ ਗੱਲਬਾਤ ਦੌਰਾਨ ਵੀ UPI ਦੇ ਵਿਸਥਾਰ ‘ਤੇ ਚਰਚਾ ਹੋਈ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੁਤਾਬਕ, ਫਰਾਂਸ ਦੇ ਕਈ ਸਥਾਨਾਂ, ਖਾਸ ਕਰਕੇ ਆਈਫ਼ਲ ਟਾਵਰ ‘ਤੇ ਵੀ UPI ਸਹੂਲਤ ਉਪਲਬਧ ਹੈ। ਪੈਰਿਸ ਵਿੱਚ UPI ਦੀ ਸ਼ੁਰੂਆਤ 3 ਜੁਲਾਈ 2024 ਨੂੰ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਮਾਰਸੇਈ ਵਿੱਚ ਭਾਰਤੀ ਕੌਂਸਲੇਟ ਖੋਲ੍ਹਿਆ ਗਿਆ ਸੀ, ਜਿਸ ਨਾਲ ਉੱਥੇ ਰਹਿੰਦੇ ਭਾਰਤੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੁਝ ਹਫ਼ਤੇ ਪਹਿਲਾਂ ਫਰਾਂਸੀਸੀ ਹਵਾਈ ਅੱਡਿਆਂ ‘ਤੇ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਟਰਾਂਜ਼ਿਟ ਸਹੂਲਤ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਫਰਾਂਸ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਆਵਾਜਾਈ ਵਧਾਉਣ, ਸਿੱਖਿਆ ਯੋਗਤਾਵਾਂ ਦੀ ਆਪਸੀ ਮਾਨਤਾ ਅਤੇ ਭਾਰਤ ਵਿੱਚ ਫਰਾਂਸੀਸੀ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ ਵਰਗੇ ਖੇਤਰਾਂ ਵਿੱਚ ਵੀ ਮਿਲ ਕੇ ਅੱਗੇ ਵੱਧ ਰਹੇ ਹਨ।

ਪੈਰਿਸ ਨੂੰ ਰੌਸ਼ਨੀਆਂ, ਰੰਗਾਂ, ਵਿਚਾਰਾਂ ਅਤੇ ਨਵੀਨਤਾ ਦਾ ਸ਼ਹਿਰ ਦੱਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੈਰਿਸ ਵਿੱਚ ਤਾਮਿਲ, ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਸਮੇਤ ਭਾਰਤ ਦੇ ਹਰ ਹਿੱਸੇ ਦੇ ਲੋਕ ਰਹਿੰਦੇ ਹਨ ਅਤੇ ਉਹ ਭਾਰਤ ਦੀ ਏਕਤਾ ਵਿੱਚ ਵਿਭਿੰਨਤਾ ਦੀ ਸ਼ਾਨਦਾਰ ਝਲਕ ਪੇਸ਼ ਕਰਦੇ ਹਨ।

ਦੇਸ਼ ਵਿੱਚ ਹੋ ਰਹੇ ਤੇਜ਼ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ, “ਜੋ ਕਦੇ ਸਿਰਫ਼ ਸੁਪਨਾ ਸੀ, ਉਹ ਅੱਜ ਹਕੀਕਤ ਬਣ ਚੁੱਕਾ ਹੈ। ਜੋ ਕਦੇ ਅਸੰਭਵ ਲੱਗਦਾ ਸੀ, ਉਹ ਅੱਜ ਸੰਭਵ ਹੋ ਗਿਆ ਹੈ।”

ਫਰਾਂਸ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸੰਮੇਲਨ ਵਿੱਚ ਹਿੱਸਾ ਲਿਆ, ਵਿਵਾਟੈਕ 2026 ਵਿੱਚ ਗਲੋਬਲ ਟੈਕਨੋਲੋਜੀ ਲੀਡਰਾਂ ਨੂੰ ਸੰਬੋਧਨ ਕੀਤਾ, ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਫਰਾਂਸ ਦੇ ਉੱਚ ਅਧਿਕਾਰੀਆਂ ਅਤੇ ਕਾਰੋਬਾਰੀ ਆਗੂਆਂ ਨਾਲ ਦੋਪੱਖੀ ਬੈਠਕਾਂ ਵੀ ਕੀਤੀਆਂ।

 

RELATED ARTICLES
- Advertisment -
Google search engine
Google search engine
Google search engine

Most Popular

Recent Comments