ਹਰਿਆਣਾ, 17 ਜੂਨ (ਸੰਜੀਵ ਸ਼ਰਮਾ) : ਕੁੰਡਲੀ-ਮਾਨੇਸਰ-ਪਲਵਲ (ਕੇ.ਐਮ.ਪੀ.) ਐਕਸਪ੍ਰੈਸਵੇਅ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦੇ ਵਿਕਾਸ ਦਾ ਨਵਾਂ ਕੇਂਦਰ ਬਣੇਗਾ। ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਕੇ.ਐਮ.ਪੀ. ਦੇ ਦੋਵੇਂ ਪਾਸੇ ਪੰਜ ਨਵੇਂ ਸ਼ਹਿਰ ਵਿਕਸਿਤ ਕਰਨ ਲਈ ‘ਪੰਚਗ੍ਰਾਮ ਵਿਕਾਸ ਅਥਾਰਟੀ’ ਦਾ ਗਠਨ ਕਰ ਰਹੀ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਿਵੇਸ਼, ਉਦਯੋਗ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨਾਲ ਹੀ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਵਧ ਰਹੇ ਆਬਾਦੀ ਅਤੇ ਟ੍ਰੈਫਿਕ ਦੇ ਦਬਾਅ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਉਦਯੋਗਿਕ ਵਿਕਾਸ ਨੂੰ ਹੋਰ ਗਤੀ ਦੇਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਕੇ.ਐਮ.ਪੀ. ਐਕਸਪ੍ਰੈਸਵੇਅ ਦੇ ਨਾਲ ਨਵੇਂ ਉਦਯੋਗਿਕ ਖੇਤਰ ਵੀ ਵਿਕਸਿਤ ਕੀਤੇ ਜਾਣਗੇ।
