Homeਪੰਜਾਬਬਠਿੰਡਾ 'ਚ ਜਾਸੂਸੀ ਕੈਮਰਾ ਮਿਲਣ 'ਤੇ ਦੋ ਗ੍ਰਿਫ਼ਤਾਰ

ਬਠਿੰਡਾ ‘ਚ ਜਾਸੂਸੀ ਕੈਮਰਾ ਮਿਲਣ ‘ਤੇ ਦੋ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

ਬਠਿੰਡਾ, 16 ਜੂਨ, (ਹਰਸ਼ਪ੍ਰੀਤ ਕੌਰ) : ਇੱਕ ਹੈਰਾਨੀਜਨਕ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਬਠਿੰਡਾ ਵਿੱਚ ਇੱਕ ਅਜਿਹਾ ਸੀਸੀਟੀਵੀ (CCTV) ਕੈਮਰਾ ਮਿਲਣ ਤੋਂ ਬਾਅਦ ਕੀਤੀ ਗਈ ਹੈ, ਜਿਸ ਰਾਹੀਂ ਸਿੱਧੀ ਵੀਡੀਓ ਪਾਕਿਸਤਾਨ ਅਤੇ ਕੈਨੇਡਾ ਭੇਜੀ ਜਾ ਰਹੀ ਸੀ।

ਇਹ ਕੈਮਰਾ ਬਠਿੰਡਾ-ਸ਼੍ਰੀਗੰਗਾਨਗਰ ਰੋਡ ‘ਤੇ ਇੱਕ ਬਿਜਲੀ ਦੇ ਖੰਭੇ ‘ਤੇ ਲਗਾਇਆ ਗਿਆ ਸੀ ਅਤੇ ਇਸ ਸੀਸੀਟੀਵੀ ਰਾਹੀਂ ਸੁਰੱਖਿਆ ਏਜੰਸੀਆਂ ਦੀ ਹਲਚਲ, ਖਾਸ ਕਰਕੇ ਫੌਜ ਦੀਆਂ ਗਤੀਵਿਧੀਆਂ ਦੀਆਂ ਵੀਡੀਓਜ਼ ਭੇਜੀਆਂ ਜਾ ਰਹੀਆਂ ਸਨ। ਇਸ ਸਬੰਧੀ ਥਾਨਾ ਥਰਮਲ ਪਲਾਂਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments