Homeਦੇਸ਼22 ਜੂਨ ਤੱਕ ਭਾਰਤ ਵਿੱਚ ਟੈਲੀਗ੍ਰਾਮ ਐਪ 'ਤੇ ਲੱਗੀ ਪਾਬੰਦੀ

22 ਜੂਨ ਤੱਕ ਭਾਰਤ ਵਿੱਚ ਟੈਲੀਗ੍ਰਾਮ ਐਪ ‘ਤੇ ਲੱਗੀ ਪਾਬੰਦੀ

TELEGRAM APP BANNED

16 ਜੂਨ (ਹਰਸ਼ਪ੍ਰੀਤ ਕੌਰ): ਕੇਂਦਰ ਸਰਕਾਰ ਨੇ ਐਨ.ਟੀ.ਏ. (NTA) ਦੀ ਬੇਨਤੀ ‘ਤੇ, ਨੀਟ-ਯੂਜੀ (NEET-UG 2026) ਦੀ ਮੁੜ-ਪ੍ਰੀਖਿਆ ਤੋਂ ਪਹਿਲਾਂ ਦੇਸ਼ ਵਿੱਚ ਟੈਲੀਗ੍ਰਾਮ (Telegram) ਐਪ ‘ਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਹੈ।

ਇਸ ਪਾਬੰਦੀ ਤੋਂ ਇਲਾਵਾ, ਐਪ ਦਾ ਮੈਸੇਜ-ਐਡੀਟਿੰਗ (ਸੁਨੇਹੇ ਸੋਧਣ ਵਾਲਾ) ਫੀਚਰ ਵੀ 30 ਜੂਨ ਤੱਕ ਬੰਦ ਰਹੇਗਾ।

ਐਨ.ਟੀ.ਏ. ਦੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69A ਤਹਿਤ ਇੱਕ ਨੋਟੀਫਿਕੇਸ਼ਨ ਅਤੇ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਰਾਹੀਂ ਭਾਰਤ ਵਿੱਚ ਟੈਲੀਗ੍ਰਾਮ ਪਲੇਟਫਾਰਮ ਤੱਕ ਪਹੁੰਚ ਨੂੰ 22 ਜੂਨ 2026 ਤੱਕ ਇੱਕ ਨਿਸ਼ਚਿਤ ਅਤੇ ਸੀਮਤ ਸਮੇਂ ਲਈ ਪਾਬੰਧਿਤ ਕੀਤਾ ਗਿਆ ਹੈ। ਇਸ ਵਿੱਚ ਨੀਟ (UG) 2026 ਦੀ ਮੁੜ-ਪ੍ਰੀਖਿਆ ਦਾ ਦਿਨ ਅਤੇ ਉਸ ਤੋਂ ਤੁਰੰਤ ਬਾਅਦ ਦਾ ਸਮਾਂ ਸ਼ਾਮਲ ਹੈ। ਪਲੇਟਫਾਰਮ ਨੂੰ ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਉਹ ਪਹਿਲਾਂ ਤੋਂ ਪੋਸਟ ਕੀਤੇ ਜਾ ਚੁੱਕੇ ਸੁਨੇਹਿਆਂ ਨੂੰ ਸੋਧਣ (edit) ਵਾਲੇ ਫੀਚਰ ਨੂੰ ਭਾਰਤ ਵਿੱਚ 30 ਜੂਨ 2026 ਤੱਕ ਬੰਦ ਕਰੇ। ਇਹ ਕਦਮ ਉਸ ਖਾਸ ਤਕਨੀਕੀ ਫੀਚਰ ਨੂੰ ਰੋਕਣ ਲਈ ਚੁੱਕਿਆ ਗਿਆ ਹੈ ਜਿਸ ਦੀ ਵਰਤੋਂ ਰਾਸ਼ਟਰੀ ਪ੍ਰੀਖਿਆਵਾਂ ਦੇ ਸਬੰਧ ਵਿੱਚ ਘਟਨਾ ਤੋਂ ਬਾਅਦ “ਪੇਪਰ ਲੀਕ” ਦੇ ਫਰਜ਼ੀ ਸਬੂਤ ਤਿਆਰ ਕਰਨ ਲਈ ਕੀਤੀ ਜਾਂਦੀ ਰਹੀ ਹੈ।”

ਇਹ ਕਦਮ ਐਪ ‘ਤੇ ਚੱਲ ਰਹੀਆਂ ਗਲਤ ਅਫ਼ਵਾਹਾਂ ਅਤੇ ਪੇਪਰ ਲੀਕ ਦੇ ਝੂਠੇ ਦਾਅਵਿਆਂ ਨੂੰ ਨੱਥ ਪਾਉਣ ਲਈ ਚੁੱਕਿਆ ਗਿਆ ਹੈ।

ਸਰਕਾਰ ਅਤੇ ਐਨ.ਟੀ.ਏ. ਨੂੰ ਉਦੋਂ ਵੱਡਾ ਝਟਕਾ ਲੱਗਿਆ ਸੀ ਜਦੋਂ ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਨੀਟ (NEET) ਦੀ ਪ੍ਰੀਖਿਆ ਰੱਦ ਕਰਨੀ ਪਈ ਸੀ। ਹੁਣ ਜਦੋਂ ਇਹ ਪ੍ਰੀਖਿਆ ਦੁਬਾਰਾ ਕਰਵਾਈ ਜਾ ਰਹੀ ਹੈ, ਤਾਂ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਰ ਕੋਈ ਗੜਬੜ ਨਾ ਹੋਵੇ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments