ਸ਼੍ਰੀ ਵਿਜੇ ਕੂਕਾ, ਸ਼੍ਰੀ ਅਨੁਜ ਖੋਸਲਾ ਅਤੇ ਸ਼੍ਰੀਮਤੀ ਮੀਨੂ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਪਟਿਆਲਾ, 16 ਜੂਨ:(ਬਲਜੀਤ ਸਰਨਾ): ਓਰੇਨ ਇੰਟਰਨੈਸ਼ਨਲ ਪਟਿਆਲਾ ਵੱਲੋਂ ਬੀਤੇ ਦਿਨੀਂ ਕਨਵੋਕੇਸ਼ਨ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸੁੰਦਰਤਾ, ਤੰਦਰੁਸਤੀ (ਵੈਲਨੈੱਸ) ਅਤੇ ਕਾਸਮੈਟੋਲੋਜੀ ਦੇ ਵੱਖ-ਵੱਖ ਕੋਰਸ ਸਫਲਤਾਪੂਰਵਕ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਜੇ ਕੂਕਾ, ਸ਼੍ਰੀ ਅਨੁਜ ਖੋਸਲਾ ਅਤੇ ਸ਼੍ਰੀਮਤੀ ਮੀਨੂ ਸੋਢੀ ਨੇ ਸ਼ਿਰਕਤ ਕੀਤੀ। ਮਹਿਮਾਨਾਂ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੈਂਟਰ ਮੈਨੇਜਰ ਸ਼੍ਰੀਮਤੀ ਅੰਜਨਾ ਠਾਕੁਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਅਤੇ ਹੁਨਰ ਦੇ ਆਧਾਰ ‘ਤੇ ਉਹ ਆਪਣੇ ਕਰੀਅਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਕਨਵੋਕੇਸ਼ਨ ਸਮਾਰੋਹ ਦਾ ਸਮਾਪਨ ਵਿਦਿਆਰਥੀਆਂ ਦੇ ਸਨਮਾਨ ਅਤੇ ਸੰਸਥਾ ਦੇ ਸਟਾਫ, ਟ੍ਰੇਨਰਾਂ ਅਤੇ ਮਾਪਿਆਂ ਦੇ ਧੰਨਵਾਦ ਨਾਲ ਕੀਤਾ ਗਿਆ।
ਓਰੇਨ ਇੰਟਰਨੈਸ਼ਨਲ ਪਟਿਆਲਾ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਨੂੰ ਭਵਿੱਖ ਲਈ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
