Home ਪਟਿਆਲਾ ਅਪਡੇਟ ਹਰਮੀਤ ਪਠਾਣਮਾਜਰਾ ਵੱਲੋਂ ਜੇਲ੍ਹ ਤੋਂ ਰਿਹਾਈ ਮਗਰੋਂ ਕਰਵਾਇਆ ਗਿਆ ਧਾਰਮਿਕ ਸ਼ੁਕਰਾਨਾ ਸਮਾਗਮ

ਹਰਮੀਤ ਪਠਾਣਮਾਜਰਾ ਵੱਲੋਂ ਜੇਲ੍ਹ ਤੋਂ ਰਿਹਾਈ ਮਗਰੋਂ ਕਰਵਾਇਆ ਗਿਆ ਧਾਰਮਿਕ ਸ਼ੁਕਰਾਨਾ ਸਮਾਗਮ

Son Harjashan Singh Pathanmajra thanked the Sangat and the Sant Samaj village panchayats who came.

0
ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਆਈਆਂ ਸੰਗਤਾਂ ਅਤੇ ਸੰਤ ਸਮਾਜ ਪਿੰਡਾਂ ਦੀਆਂ ਪੰਚਾਇਤਾਂ ਦਾ ਕੀਤਾ ਧੰਨਵਾਦ

ਸਨੌਰ: 15 ਜੂਨ, 2026 (ਛਤਰਪਾਲ ਸਿੰਘ) : ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੀ ਰਿਹਾਈ ਤੋਂ ਬਾਅਦ ਅਕਾਲਪੁਰਖ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਰੂਪੀ ਹਲਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਲੋਕਾਂ ਦੇ ਹਰਮਨ ਪਿਆਰੇ ਨੇਤਾ ਹਰਮੀਤ ਸਿੰਘ ਪਠਾਣਮਾਜਰਾ ਸਤੰਬਰ 2025 ਤੋਂ ਸਰਕਾਰ ਖਿਲਾਫ ਵੱਖ—ਵੱਖ ਮੁੱਦਿਆਂ ਤੇ ਆਵਾਜ਼ ਬੁਲੰਦ ਕਰ ਰਹੇ ਸਨ ਜੋ ਮੌਜੂਦਾ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ ਸੀ। ਸਰਕਾਰ ਨੇ ਪੁਰਾਣੇ ਚੱਲ ਰਹੇ ਕੇਸਾਂ ਵਿਚ ਉਲਝਾ ਕੇ ਜੇਲ੍ਹ ਭੇਜ ਦਿੱਤਾ ਸੀ। 31 ਮਈ 2026 ਤੋਂ ਮਾਣਯੋਗ ਹਾਈਕੋਰਟ ਵਲੋਂ ਜਮਾਨਤ ਮਿਲ ਗਈ।

ਸ਼ੁਕਰਾਨਾ ਸਮਾਗਮ ਵਿਚ ਉਨ੍ਹਾਂ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਆਈਆਂ ਸੰਗਤਾਂ ਅਤੇ ਸੰਤ ਸਮਾਜ ਪਿੰਡਾਂ ਦੀਆਂ ਪੰਚਾਇਤਾਂ, ਵੱਖ—ਵੱਖ ਪਾਰਟੀਆਂ ਤੋਂ ਆਏ ਨੁਮਾਇੰਦੇ ਦਾ ਧੰਨਵਾਦ ਕੀਤਾ। ਖਾਸ ਗੱਲਬਾਤ ਕਰਦਿਆਂ ਇਲਾਕੇ ਦੇ ਜਿੰਮੇਵਾਰ ਪੰਚ ਅਤੇ ਸਰਪੰਚਾਂ ਨੇ ਦੱਸਿਆ ਕਿ ਸ. ਪਠਾਣਮਾਜਰਾ ਹੀ ਸਾਡੇ ਹਲਕੇ ਦੇ ਹੀਰੋ ਹਨ। ਸਾਡੇ ਹਲਕੇ ਦੀ ਹਰ ਸਮੱਸਿਆ ਤੋਂ ਜਾਣੂ ਹਨ ਅਤੇ ਇਹਨਾਂ ਤੋਂ ਬਿਨ੍ਹਾਂ ਕੋਈ ਵੀ ਹਲਕੇ ਦੀਆਂ ਸਮੱਸਿਆਵਾਂ ਹੱਲ ਨਹੀਂ ਕਰਵਾ ਸਕਦਾ, ਨਾ ਹੀ ਕਿਸੇ ਵਿਚ ਇੰਨਾ ਦਮ ਹੈ ਕਿ ਸਰਕਾਰ ਨਾਲ ਹਲਕੇ ਲਈ ਹਿੱਕ ਤਾਣ ਕੇ ਖੜ੍ਹਾ ਹੋ ਸਕੇ। ਭਾਵੇਂ ਉਹ ਆਈ.ਏ.ਐਸ ਲੋਬੀ ਕਿਉਂ ਨਾ ਹੋਵੇ।

ਗੁਰੂ ਚਰਨਾਂ ਵਿੱਚ ਟੇਕਿਆ ਮੱਥਾ, ਸਮਰਥਕਾਂ ਨੇ ਜਤਾਈ ਖ਼ੁਸ਼ੀ

ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਦਾ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਉਣ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ‘ਤੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੌਰਾਨ ਪਵਿੱਤਰ ਬਾਣੀ ਦੇ ਪਾਠ ਅਤੇ ਕੀਰਤਨ ਕੀਤੇ ਗਏ ਅਤੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ ਗਿਆ।

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ: ਪਠਾਣਮਾਜਰਾ

ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁਸ਼ਕਿਲ ਘੜੀ ਵਿੱਚ ਕਾਨੂੰਨ ਅਤੇ ਪਰਮਾਤਮਾ ਦੀ ਅਦਾਲਤ ‘ਤੇ ਉਨ੍ਹਾਂ ਦਾ ਭਰੋਸਾ ਹਮੇਸ਼ਾ ਕਾਇਮ ਰਿਹਾ। ਉਨ੍ਹਾਂ ਕਿਹਾ, “ਮੈਂ ਆਪਣੇ ਸਾਰੇ ਸਾਥੀਆਂ, ਪਰਿਵਾਰ ਅਤੇ ਹਲਕਾ ਨਿਵਾਸੀਆਂ ਦਾ ਦਿਲੋਂ ਧੰਨਵਾਦੀ ਹਾਂ ਜੋ ਔਖੇ ਸਮੇਂ ਵਿੱਚ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ।

ਸ. ਸੁਖਬੀਰ ਬਾਦਲ ਨੇ ਵੀ ਕੀਤੀ ਸ਼ਿਰਕਤ

ਇਸ ਸ਼ੁਭ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ ਤੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Exit mobile version