Home ਪੰਜਾਬ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026: ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026: ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

Special Intensive Revision of Voter Lists in the State of Punjab

0
ਸੰਗਰੂਰ, 12 ਜੂਨ (ਹਰਸ਼ਪ੍ਰੀਤ ਕੌਰ):ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.)-2026 ਨੂੰ ਸਫਲ ਬਣਾਉਣ ਲਈ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਚੋਣ ਹਲਕਾ ਪੱਧਰ ਦੇ ਮਾਸਟਰ ਟ੍ਰੇਨਰਾਂ, ਸਮੂਹ ਸੁਪਰਵਾਈਜ਼ਰਾਂ ਅਤੇ ਟੈਕਨੀਕਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਦੇ ਮੀਟਿੰਗ ਹਾਲ ਵਿੱਚ 11.06.2026 ਤੋਂ 12.06.2026 ਤਕ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।

ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਸ਼੍ਰੀ ਅੰਕੂਰ ਮਹਿੰਦਰੋਂ, ਚੋਣ ਤਹਿਸੀਲਦਾਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਐੱਸ.ਆਈ.ਆਰ. ਲਈ ਲਗਾਏ ਗਏ ਵੱਖ-ਵੱਖ ਨੋਡਲ ਅਫਸਰ ਮੌਜੂਦ ਸਨ।

ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਚੋਣ ਹਲਕਾ 099-ਲਹਿਰਾ, 101-ਸੁਨਾਮ, 107-ਧੂਰੀ ਅਤੇ 108-ਸੰਗਰੂਰ ਦੇ ਮਾਸਟਰ ਟ੍ਰੇਨਰਜ਼, ਸਮੂਹ ਸੁਪਰਵਾਈਜ਼ਰਾਂ ਅਤੇ ਚੋਣ ਹਲਕੇ ਨਾਲ ਸਬੰਧਿਤ ਟੈਕਨੀਕਲ ਸਟਾਫ ਅਤੇ ਚੋਣ ਸਟਾਫ ਨੂੰ ਸਪੈਸ਼ਲ ਇੰਨਟੈਨਸਿਵ ਰਿਵੀਜ਼ਨ (ਐੱਸ.ਆਈ.ਆਰ) ਸਬੰਧੀ ਟ੍ਰੇਨਿੰਗ ਅਤੇ ਮਿਤੀ 12.06.2026 ਨੂੰ ਚੋਣ ਹਲਕਾ 100-ਦਿੜ੍ਹਬਾ ਦੇ ਚੋਣ ਹਲਕਾ ਪੱਧਰ ਮਾਸਟਰ ਟ੍ਰੇਨਰਜ਼, ਸਮੂਹ ਸੁਪਰਵਾਈਜ਼ਰਾਂ ਅਤੇ ਹਲਕੇ ਨਾਲ ਸਬੰਧਿਤ ਟੈਕਨੀਕਲ ਸਟਾਫ, ਚੋਣ ਸਟਾਫ ਅਤੇ ਵੱਖ-ਵੱਖ ਟੀਮਾਂ ਦੇ ਨਿਯੁਕਤ ਕੀਤੇ ਨੋਡਲ ਅਫ਼ਸਰ ਤੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ।


ਵਧੀਕ ਡਿਪਟੀ ਕਮਿਸ਼ਨਰ (ਜ.) ਸ਼੍ਰੀ ਅੰਕੂਰ ਮਹਿੰਦਰੋਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਟ੍ਰੇਨਿੰਗ ਮਾਸਟਰਾਂ ਵੱਲੋਂ ਚੋਣ ਹਲਕਾ ਪੱਧਰ ਟ੍ਰੇਨਿੰਗ ਮਾਸਟਰਾਂ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਅਤੇ ਮੈਬਰਾਂ ਨੂੰ ਵੋਟਰ ਸੂਚੀ ਦੀ ਇਸ ਵਿਸ਼ੇਸ਼ ਗਹਿਰੀ ਸੋਧ ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਟਰੇਨਿੰਗ ਦੌਰਾਨ ਉਨਾਂ ਨੂੰ ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਦੇਂ ਦਸਤਾਵੇਜ਼ਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਐਸ.ਆਈ.ਆਰ. ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ 100 ਫ਼ੀਸਦ ਸ਼ੁੱਧ ਅਤੇ ਅਪਲੋਡ ਕਰਨਾ ਹੈ।

ਇਸ ਲਈ ਹਰੇਕ ਬੀ.ਐਲ.ਓ. ਵੱਲੋਂ 25 ਜੂਨ ਤੋਂ 24 ਜੁਲਾਈ 2026 ਤੱਕ ਆਪਣੇ-ਆਪਣੇ ਬੂਥ ਖੇਤਰ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਨਿਰਪੱਖਤਾ ਅਤੇ ਤਨਦੇਹੀ ਨਾਲ ਕਰਨ। ਉਹਨਾਂ ਨੇ ਇਹ ਵੀ ਕਿਹਾ ਕੋਈ ਵੀ ਯੋਗ ਵੋਟਰ ਦਾ ਗਣਨਾ ਫਾਰਮ ਛੁੱਟ ਨਾ ਜਾਵੇ ਅਤੇ ਕੋਈ ਵੀ ਗਲਤ ਜਾਣਕਾਰੀ ਦਰਜ ਨਾ ਕੀਤੀ ਜਾਵੇ।

Exit mobile version