ਯਾਤਰੀਆਂ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ
ਪਟਿਆਲਾ, 12 ਜੂਨ: (ਮਨੋਜ ਵਰਮਾ):
ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇੱਥੇ ਵਾਈ ਪੀ ਐਸ ਮਾਰਕੀਟ ਤੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਭਰੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਬੇਹੱਦ ਸ਼ਰਧਾ ਭਾਵਨਾ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਲੋਕਾਂ ਨੂੰ ਲਾਭ ਹੋ ਰਿਹਾ ਹੈ।
ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਬੱਸ ਰਾਹੀਂ ਭੇਜੇ ਸ਼ਰਧਾਲੂ ਸ਼੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਦੁਰਗਿਆਣਾ ਮੰਦਿਰ, ਸ਼੍ਰੀ ਰਾਮ ਤੀਰਥ ਦੇ ਦਰਸ਼ਨਾਂ ਤੋਂ ਇਲਾਵਾ ਵਾਹਗਾ ਬਾਰਡਰ ਵੀ ਦੇਖਣ ਜਾਣਗੇ। ਇਸ ਮੌਕੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕੇ ਜਿਵੇ ਪਰਿਵਾਰ ਦਾ ਪੁੱਤਰ ਆਪਣੇ ਮਾਤਾ ਪਿਤਾ ਦੀ ਫਿਕਰ ਕਰਦਾ ਉਸੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੀ ਸਾਰੇ ਬਜ਼ੁਰਗਾਂ ਪ੍ਰਤੀ ਫ਼ਿਕਰਮੰਦ ਹਨ।
ਇਸ ਮੌਕੇ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੇ ਸ਼ਰਧਾਲੂਆ ਦੇ ਸੁਖਾਵੇ ਸਫ਼ਰ ਲਈ ਸੁਭ ਕਾਮਨਾਵਾਂ ਦਿਤੀਆਂ। ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਆਉਂਣ ਵਾਲੇ ਸਮੇ ਵਿਚ ਵੀ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸਾਂ ਭੇਜੀਆਂ ਜਾਣਗੀਆਂ।
ਇਸ ਮੌਕੇ ਰਘਵੀਰ ਸਿੰਘ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਪਟਿਆਲਾ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਮੀਡਿਆ ਇੰਚਾਰਜ ਜ਼ਿਲ੍ਹਾ ਪਟਿਆਲਾ, ਹਰਮਿੰਦਰ ਪਾਲ ਸਿੰਘ ਹਲਕਾ ਕੋਰਡੀਨੇਟਰ, ਰਾਜਬੀਰ ਸਿੰਘ ਬਲਾਕ ਇੰਚਾਰਜ, ਪ੍ਰਤਾਪ ਸਿੰਘ, ਸਿਮਰਨ ਗਰੇਵਾਲ , ਨਵਨੀਤ ਵਾਲੀਆ, ਸ਼ੇਰ ਸਿੰਘ ਸ਼ੇਰਾ, ਯਾਤਰਾ ਮੈਨੇਜਰ ਰਮਨਪ੍ਰੀਤ ਕੌਰ ਤੇ ਧਰਮਿੰਦਰ ਸਿੰਘ ਆਦਿ ਮੌਜੂਦ ਸਨ।
