Homeਪਟਿਆਲਾ ਅਪਡੇਟਪਟਿਆਲਾ ' ਚ ਤੰਬਾਕੂ ਨਿਯੰਤਰਣ ਮੁਹਿੰਮ ਤਹਿਤ ਵਿਸ਼ੇਸ਼ ਚੈਕਿੰਗ ਜਾਰੀ - ਡਾ...

ਪਟਿਆਲਾ ‘ ਚ ਤੰਬਾਕੂ ਨਿਯੰਤਰਣ ਮੁਹਿੰਮ ਤਹਿਤ ਵਿਸ਼ੇਸ਼ ਚੈਕਿੰਗ ਜਾਰੀ – ਡਾ ਇੰਦਰਪ੍ਰੀਤ ਰੰਧਾਵਾ

ਭਾਦਸੋਂ ਤੇ ਸਿੰਬੜੋ ਸਮੇਤ ਕਈ ਪਿੰਡਾਂ ‘ ਚ ਮੋਤੀਆ ਬਿੰਦ ਜਾਂਚ ਕੈਂਪ ਲਗਾਏ ਗਏ
ਪਟਿਆਲਾ 9 ਜੂਨ (ਹਰਸ਼ਪ੍ਰੀਤ ਕੌਰ):ਸਿਵਲ ਸਰਜਨ ਦਫ਼ਤਰ, ਪਟਿਆਲਾ ਵੱਲੋਂ ਨੈਸ਼ਨਲ ਟੋਬੈਕੋ ਕੰਟਰੋਲ ਪ੍ਰੋਗਰਾਮ ਅਤੇ ਨੈਸ਼ਨਲ ਬਲਾਈਂਡਨੈੱਸ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ੇਸ਼ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਇੰਦਰਪ੍ਰੀਤ ਰੰਧਾਵਾ , ਅਨਿਲ ਗੁਰੂ ਅਤੇ ਖੁਸ਼ਵੀਰ ਦੀ ਅਗਵਾਈ ਹੇਠ ਚਲਾਈ ਗਈ।
ਇਸ ਦੌਰਾਨ ਟੀਮ ਵੱਲੋਂ ਨਾਭਾ ਰੋਡ (ਕੇਂਦਰੀ ਜੇਲ੍ਹ ਦੇ ਸਾਹਮਣੇ), ਥਾਪਰ ਯੂਨੀਵਰਸਿਟੀ ਨੇੜੇ ਪ੍ਰੇਮ ਨਗਰ, ਭਾਦਸੋਂ ਰੋਡ, 22 ਨੰਬਰ ਫਾਟਕ, ਲੀਲਾ ਭਵਨ ਅਤੇ ਪੂਰੀ ਮਾਰਕੀਟ ਸਿਓਣਾ ਚੌਂਕ ਸਥਿਤ ਤਿੰਨ ਪਾਨ ਪਾਰਲਰਾਂ ਚੌਰਾਸੀਆ ਪਾਨ ਪਾਰਲਰਾਂ 22 ਨੰ: ਫਾਟਕ ਅਤੇ ਲੀਲਾ ਭਵਨ, ਰਾਇਲ ਪਾਨ ਪਾਰਲਰ ਪ੍ਰੇਮ ਨਗਰ ਅਤੇ ਹੋਰ ਤੰਬਾਕੂ ਵਿਕਰੀ ਸਥਾਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।
ਜਾਂਚ ਦੌਰਾਨ ਤੰਬਾਕੂ ਨਿਯੰਤਰਣ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਕੁੱਲ 6 ਚਲਾਨ ਜਾਰੀ ਕੀਤੇ ਗਏ। ਇਸ ਕਾਰਵਾਈ ਰਾਹੀਂ ਕੁੱਲ 1150 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ। ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਕਿ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਸ ਤੋਂ ਇਲਾਵਾ ਨੈਸ਼ਨਲ ਬਲਾਈਂਡਨੈੱਸ ਕੰਟਰੋਲ ਪ੍ਰੋਗਰਾਮ ਅਧੀਨ ਮੋਤੀਆ ਬਿੰਦ ਜਾਂਚ ਕੈਂਪ ਲਗਾਏ ਅਤੇ ਬਜੁਰਗਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਚਸ਼ਮੇਂ ਵੀ ਵੰਡੇ ਗਏ। ਇਹ ਕੈਂਪ ਪਿੰਡ ਸਿੰਭਰੋ, ਭਾਦਸੋਂ , ਸਿਉਣਾ ਅਤੇ ਕੌਲੀ ਵਿੱਚ ਲਗਾਏ ਗਏ ਸਨ। ਟੀਮ ਨੇ ਕੈਂਪਾਂ ਦੀ ਕਾਰਗੁਜ਼ਾਰੀ, ਮਰੀਜ਼ਾਂ ਦੀ ਜਾਂਚ, ਦਵਾਈਆਂ ਦੀ ਉਪਲਬਧਤਾ ਅਤੇ ਅੱਖਾਂ ਦੇ ਇਲਾਜ ਸਬੰਧੀ ਸੇਵਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਮਰੀਜ਼ਾਂ ਨੂੰ ਉਚਿਤ ਸਲਾਹ, ਦਵਾਈਆਂ ਅਤੇ ਅਗਲੇ ਇਲਾਜ ਲਈ ਰੈਫਰਲ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।
ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਵਰਗੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਅੱਖਾਂ ਦੀ ਸਿਹਤ ਲਈ ਸਮੇਂ-ਸਮੇਂ ‘ਤੇ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਇਹ ਪ੍ਰੋਗਰਾਮ ਲੋਕਾਂ ਦੀ ਸਿਹਤ ਸੁਧਾਰਨ ਅਤੇ ਜਾਗਰੂਕਤਾ ਵਧਾਉਣ ਲਈ ਬਹੁਤ ਮਹੱਤਵਪੂਰਨ ਹਨ।
 ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਚੈਕਿੰਗਾਂ ਅਤੇ ਕੈਂਪਾਂ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਤੰਬਾਕੂ ਰਹਿਤ ਸਮਾਜ ਅਤੇ ਅੱਖਾਂ ਦੀ ਬਿਮਾਰੀਆਂ ਤੋਂ ਬਚਾਅ ਨੂੰ ਯਕੀਨੀ ਬਣਾਇਆ ਜਾ ਸਕੇ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments