Homeਪੰਜਾਬਨਿਯਮਾਂ ਦੀ ਉਲੰਘਣਾ ਕਰਨ 'ਤੇ ਵੱਡੀ ਕਾਰਵਾਈ: ਖਰੜ ਦੀ 'ਬ੍ਰਾਈਟ ਵਿਜ਼ਡਨ ਕੈਰੀਅਰ...

ਨਿਯਮਾਂ ਦੀ ਉਲੰਘਣਾ ਕਰਨ ‘ਤੇ ਵੱਡੀ ਕਾਰਵਾਈ: ਖਰੜ ਦੀ ‘ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ’ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ):27 ਮਈ (ਛਤਰਪਾਲ ਸਿੰਘ):ਪੰਜਾਬ ਸਰਕਾਰ ਵੱਲੋਂ ਫਰਜ਼ੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ADM) ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਖਰੜ ਸਥਿਤ ਕੰਸਲਟੈਂਸੀ ਫਰਮ ‘ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ’ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਇਹ ਕਾਰਵਾਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਅਤੇ ਐਕਟ ਅਧੀਨ ਬਣੇ ਰੂਲਜ਼ ਦੇ ਸੈਕਸ਼ਨ 5(2) ਦੀ ਉਲੰਘਣਾ ਕਰਨ ਕਰਕੇ ਅਮਲ ਵਿੱਚ ਲਿਆਂਦੀ ਗਈ ਹੈ।

 ਫਰਮ ਅਤੇ ਲਾਇਸੰਸ ਦਾ ਵੇਰਵਾ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਫਰਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  • ਫਰਮ ਦਾ ਨਾਮ: ਬ੍ਰਾਈਟ ਵਿਜ਼ਡਨ ਕੈਰੀਅਰ ਸਲਿਊਸ਼ਨ

  • ਦਫ਼ਤਰ ਦਾ ਪਤਾ: ਐਸ.ਸੀ.ਓ. ਨੰਬਰ: 36-ਏ, ਦੂਜੀ ਮੰਜ਼ਿਲ, ਸੈਕਟਰ-125, ਸੰਨੀ ਇੰਨਕਲੇਵ, ਖਰੜ (ਜ਼ਿਲ੍ਹਾ ਐਸ.ਏ.ਐਸ. ਨਗਰ)।

  • ਮਾਲਕ ਦੀ ਪਛਾਣ: ਗੁਰਪ੍ਰੀਤ ਸਿੰਘ ਪੁੱਤਰ ਮਨਜੋਤ ਸਿੰਘ, ਨਿਵਾਸੀ ਹਾਊਸ ਨੰਬਰ: 8297, ਸੈਕਟਰ-125, ਸੰਨੀ ਇੰਨਕਲੇਵ, ਖਰੜ।

  • ਲਾਇਸੰਸ ਨੰਬਰ: 394/ਆਈ.ਸੀ (ਜਾਰੀ ਹੋਣ ਦੀ ਮਿਤੀ: 24.06.2020)

  • ਮਿਆਦ: ਇਸ ਲਾਇਸੰਸ ਦੀ ਮਿਆਦ 23.06.2025 ਤੱਕ ਸੀ।

 ਸ਼ਿਕਾਇਤ ਤੋਂ ਬਾਅਦ ਹੋਈ ਜਾਂਚ

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਉਕਤ ਪ੍ਰਾਰਥੀ/ਫਰਮ ਦੇ ਖ਼ਿਲਾਫ਼ ਇੱਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸ਼ਿਕਾਇਤ ਨੂੰ ਸਮੇਤ ਸਬੰਧਤ ਦਸਤਾਵੇਜ਼ਾਂ ਦੇ ਪੂਰੀ ਪੜਤਾਲ ਅਤੇ ਰਿਪੋਰਟ ਲਈ ਉਪ ਮੰਡਲ ਮੈਜਿਸਟਰੇਟ (SDM) ਖਰੜ ਕੋਲ ਭੇਜਿਆ ਗਿਆ ਸੀ।

ਪ੍ਰਸ਼ਾਸਨ ਦੀ ਚੇਤਾਵਨੀ: ਜਾਂਚ ਦੌਰਾਨ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਗ਼ੈਰ-ਕਾਨੂੰਨੀ ਟ੍ਰੈਵਲ ਜਾਂ ਕੰਸਲਟੈਂਸੀ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮ ਤੋੜਨ ਵਾਲਿਆਂ ਦੇ ਲਾਇਸੰਸ ਇਸੇ ਤਰ੍ਹਾਂ ਰੱਦ ਕੀਤੇ ਜਾਣਗੇ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments