Home ਪਟਿਆਲਾ ਅਪਡੇਟ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਕਮਾਲ: ਦੁਰਲੱਭ ਜਮਾਂਦਰੂ ਵਿਗਾੜ ਵਾਲੀ ਨਵਜੰਮੇ...

ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਕਮਾਲ: ਦੁਰਲੱਭ ਜਮਾਂਦਰੂ ਵਿਗਾੜ ਵਾਲੀ ਨਵਜੰਮੇ ਬੱਚੀ ਦੀ ਅਸਧਾਰਨ ਸਰਜਰੀ ਕਰਕੇ ਬਚਾਈ ਜਾਨ

0
ਪੰਜਾਬ ਦੀ ਸਿਹਤ ਕ੍ਰਾਂਤੀ ਨੇ ਬਿਹਤਰ ਇਲਾਜ ਸਹੂਲਤਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਇਆ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਹੋਇਆ ਮੁਫ਼ਤ ਇਲਾਜ
  • ਪ੍ਰਾਈਵੇਟ ਹਸਪਤਾਲਾਂ ਵਿੱਚ 12 ਤੋਂ 15 ਲੱਖ ਵਿੱਚ ਹੋਣ ਵਾਲਾ ਇਲਾਜ ਸਰਕਾਰੀ ਹਸਪਤਾਲ ‘ਚ ਹੋਇਆ ਬਿਲਕੁਲ ਮੁਫ਼ਤ

ਪਟਿਆਲਾ, 22 ਮਈ (ਮਨੋਜ ਵਰਮਾ): ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ ਸਰਜਰੀ ਵਿਭਾਗ ਨੇ ਇੱਕ ਬੇਮਿਸਾਲ ਕਾਮਯਾਬੀ ਹਾਸਲ ਕਰਦਿਆਂ ਇੱਕ ਗੰਭੀਰ ਅਤੇ ਦੁਰਲੱਭ ਜਮਾਂਦਰੂ ਵਿਗਾੜ ਨਾਲ ਪੈਦਾ ਹੋਈ ਇੱਕ ਦਿਨ ਦੀ ਮਾਦਾ ਬੱਚੀ ਦੀ ਸਫਲਤਾਪੂਰਵਕ ਸਰਜਰੀ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਇਸ ਬੱਚੀ ਦਾ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਗਿਆ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਸਦਕਾ ਹੁਣ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਹਸਪਤਾਲਾਂ ਨਾਲੋਂ ਵੀ ਬਿਹਤਰ ਅਤੇ ਆਧੁਨਿਕ ਸਹੂਲਤਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਲ ਰਹੀਆਂ ਹਨ।

ਕੀ ਸੀ ਮਾਮਲਾ ਅਤੇ ਕਿਉਂ ਗੰਭੀਰ ਸਨ ਹਾਲਾਤ?

ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਅਤੇ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲੇ ਕਰਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਨੇਹਾ ਦੇ ਘਰ 20 ਅਪ੍ਰੈਲ 2026 ਦੀ ਰਾਤ ਨੂੰ ਵੱਡੇ ਆਪਰੇਸ਼ਨ ਰਾਹੀਂ 2 ਕਿੱਲੋ 100 ਗ੍ਰਾਮ ਦੀ ਬੱਚੀ ਨੇ ਜਨਮ ਲਿਆ। ਇਸ ਪਰਿਵਾਰ ਲਈ ਇਹ ਬੱਚੀ ਬਹੁਤ ਅਹਿਮ ਸੀ ਕਿਉਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੇ ਦੋ ਬੱਚਿਆਂ ਦੀ ਗਰਭ ਦੌਰਾਨ ਹੀ ਮੌਤ ਹੋ ਚੁੱਕੀ ਸੀ।

ਜਨਮ ਤੋਂ ਤੁਰੰਤ ਬਾਅਦ ਡਾਕਟਰਾਂ ਨੇ ਦੇਖਿਆ ਕਿ ਬੱਚੀ ਦੇ ਸਰੀਰ ਵਿੱਚ ਖਾਣ ਵਾਲੀ ਨਾਲੀ (ਭੋਜਨ ਨਾਲੀ) ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਹੋਇਆ ਸੀ। ਇਸ ਵਿਕਾਰ ਕਾਰਨ ਬੱਚੀ ਦੁੱਧ ਜਾਂ ਲਾਰ ਅੰਦਰ ਨਹੀਂ ਲੰਘਾ ਸਕਦੀ ਸੀ, ਜਿਸ ਨਾਲ ਉਸ ਦੀ ਛਾਤੀ ਵਿੱਚ ਨਿਮੋਨੀਆ ਹੋਣ ਅਤੇ ਜਾਨ ਜਾਣ ਦਾ ਬਹੁਤ ਵੱਡਾ ਖ਼ਤਰਾ ਬਣਿਆ ਹੋਇਆ ਸੀ।

ਮਾਹਰ ਡਾਕਟਰਾਂ ਦੀ ਟੀਮ ਨੇ ਦਿਖਾਈ ਮੁਹਾਰਤ

ਇਸ ਗੁੰਝਲਦਾਰ ਸਰਜੀਕਲ ਐਮਰਜੈਂਸੀ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਬਹੁ-ਅਨੁਸ਼ਾਸਨੀ ਟੀਮ ਨੇ ਤੁਰੰਤ ਮੋਰਚਾ ਸੰਭਾਲਿਆ। ਬੱਚਾ ਸਰਜਰੀ ਵਿਭਾਗ ਦੇ ਡਾ. ਰਵੀ ਗਰਗ ਦੀ ਅਗਵਾਈ ਹੇਠ:

  • ਸਰਜਰੀ ਟੀਮ: ਡਾ. ਤੇਗ ਰਬਾਬ ਸਿੰਘ ਅਤੇ ਸੁਕ੍ਰਿਤ ਸਿੰਘ ਸਾਹ।
  • ਐਨਸਥੀਸੀਆ ਟੀਮ: ਵਿਭਾਗ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਅਤੇ ਡਾ.

Exit mobile version