Home ਪਟਿਆਲਾ ਅਪਡੇਟ ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ

ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ

0

ਪਟਿਆਲਾ, 15 ਮਈ:(ਹਰਸ਼ਲੀਨ ਸਿੰਘ)

  ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ। ਚੇਅਰਮੈਨ ਜੁਨੇਜਾ ਨੇ ਮੀਟਿੰਗ ਦੌਰਾਨ ਸਾਂਝੀ ਐਕਸ਼ਨ ਕਮੇਟੀ ਦੀਆਂ ਵੱਖ-ਵੱਖ ਯੂਨੀਅਨਾਂ ਜਿਵੇ ਕਿ ਏਟਕ, ਇੰਟਕ, ਐੱਸ.ਸੀ/ਬੀ.ਸੀ, ਕਰਮਚਾਰੀ ਦਲ ਅਤੇ ਸੀਟੂ ਦੇ ਨੁਮਾਇਦਿਆਂ ਨੂੰ ਭਰੋਸਾ ਦਿੱਤਾ ਕਿ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।

                          ਮੀਟਿੰਗ ਵਿੱਚ ਸਾਂਝੀ ਐਕਸ਼ਨ ਕਮੇਟੀ ਦੇ ਵੱਖ-ਵੱਖ ਮੁੱਦਿਆ ਉੱਪਰ ਜਿਵੇ ਕਿ ਪੀ.ਆਰ.ਟੀ.ਸੀ ਵਿੱਚ ਜਲਦ ਤੋ ਜਲਦ ਆਪਣੀਆ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ, ਪੀ.ਆਰ.ਟੀ.ਸੀ ਵਿੱਚ ਐਨ.ਪੀ.ਐੱਸ ਪੋਲਿਸੀ ਲਾਗੂ ਕੀਤਾ ਜਾਵੇ, ਕਰਮਚਾਰੀ/ਪੈਨਸ਼ਨਰਾਂ 6ਵੇਂ ਤਨਖਾਹ ਪੇਅ ਕਮਿਸ਼ਨ ਦੇ ਏਰੀਅਰ ਸਬੰਧੀ, ਰਿਟਾਇਰਡ ਪੈਨਸ਼ਨਰਾਂ ਦੇ ਬਕਾਏ ਜਿਵੇ ਕਿ ਮੈਡੀਕਲ ਬਿੱਲ, ਗਰੈਚੂਟੀ, ਲੀਵ ਇੰਨਕੈਸ਼ਮੈਟ ਅਤੇ ਹੋਰ ਦੇਣਦਾਰੀਆਂ ਸਬੰਧੀ ਵੀ ਵਿਸਤਾਰ ਪੂਰਵਕ ਚਰਚਾ ਕੀਤੀ ਗਈ।

           ਚੇਅਰਮੈਨ ਪੀ.ਆਰ.ਟੀ.ਸੀ ਨੇ ਸਾਂਝੀ ਐਕਸ਼ਨ ਕਮੇਟੀ ਨੂੰ ਇਹ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਏਟਕ ਯੂਨੀਅਨ ਵੱਲੋਂ ਨਿਰਮਲ ਸਿੰਘ ਧਾਲੀਵਾਲ (ਕਨਵੀਨਰ ਐਕਸ਼ਨ ਕਮੇਟੀ), ਇੰਟਕ ਯੂਨੀਅਨ ਵੱਲੋਂ ਬਲਦੇਵ ਰਾਜ ਬੱਤਾ, ਕਰਮਚਾਰੀ ਦਲ ਵੱਲੋਂ ਬਿਕਰਮਜੀਤ ਸ਼ਰਮਾ, ਐੱਸ.ਸੀ/ਬੀ.ਸੀ ਯੂਨੀਅਨ ਵੱਲੋਂ ਨਸੀਬ ਚੰਦ ਅਤੇ ਸੀਟੂ ਯੂਨੀਅਨ ਵੱਲੋਂ ਤਰਸੇਮ ਸਿੰਘ ਹਾਜ਼ਰ ਹੋਏ।

Exit mobile version