Homeਪਟਿਆਲਾ ਅਪਡੇਟਪੰਜਾਬ ਸਟੇਟ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਪੀਆਰਟੀਸੀ ਨਾਲ ਮੁਲਾਕਾਤ ਤੇ ਵਿਚਾਰ-ਵਟਾਂਦਰਾ

ਪੰਜਾਬ ਸਟੇਟ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਪੀਆਰਟੀਸੀ ਨਾਲ ਮੁਲਾਕਾਤ ਤੇ ਵਿਚਾਰ-ਵਟਾਂਦਰਾ

ਪਟਿਆਲਾ, 14 ਮਈ:(ਛਤਰਪਾਲ ਸਿੰਘ)

ਪੰਜਾਬ ਸਟੇਟ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ, ਪਟਿਆਲਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਐਡਵੋਕੇਟ ਹਰਪਾਲ ਜੁਨੇਜਾ, ਚੇਅਰਮੈਨ ਪੀਆਰਟੀਸੀ ਐਡਵੋਕੇਟ ਹਰਪਾਲ ਜੁਨੇਜਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੇਅਰਮੈਨ ਜੁਨੇਜਾ ਦੁਆਰਾ ਪੀਆਰਟੀਸੀ ਦੀ ਬਿਹਤਰੀ, ਯਾਤਰੀ ਸਹੂਲਤਾਂ ਵਿੱਚ ਸੁਧਾਰ ਅਤੇ ਪ੍ਰਬੰਧਕੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ।

ਮੀਟਿੰਗ ਦੌਰਾਨ ਮੈਂਬਰਾਂ ਨੇ ਪੁਰਾਣੇ ਅਤੇ ਨਵੇਂ ਬੱਸ ਅੱਡਿਆਂ ਨਾਲ ਸਬੰਧਤ ਕੁਝ ਅਹਿਮ ਵਿਕਾਸ ਕਾਰਜਾਂ ਅਤੇ ਲੋੜੀਂਦੇ ਸੁਝਾਵ ਚੇਅਰਮੈਨ ਹਰਪਾਲ ਜੁਨੇਜਾ ਦੇ ਧਿਆਨ ਵਿੱਚ ਲਿਆਂਦੇ। ਚੇਅਰਮੈਨ ਜੁਨੇਜਾ ਨੇ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ।

ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਪੀਆਰਟੀਸੀ ਦੀ ਤਰੱਕੀ ਅਤੇ ਜਨਹਿੱਤ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਆਪਣਾ ਪੂਰਨ ਸਹਿਯੋਗ ਅਤੇ ਸ਼ੁਭਕਾਮਨਾਵਾਂ ਵੀ ਪ੍ਰਗਟ ਕੀਤੀਆਂ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments