Home ਦੇਸ਼ ਯਾਦਵ ਪਰਿਵਾਰ ਨੂੰ ਲੱਗਿਆ ਵੱਡਾ ਸਦਮਾ: ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ...

ਯਾਦਵ ਪਰਿਵਾਰ ਨੂੰ ਲੱਗਿਆ ਵੱਡਾ ਸਦਮਾ: ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਪ੍ਰਤੀਕ ਯਾਦਵ ਦਾ 38 ਸਾਲ ਦੀ ਉਮਰ ਵਿੱਚ ਦੇਹਾਂਤ

0

ਲਖਨਊ: 13 ਮਈ 2026 (ਮਨੋਜ ਵਰਮਾ): ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਭਰਾ ਪ੍ਰਤੀਕ ਯਾਦਵ ਦਾ ਅੱਜ ਤੜਕਸਾਰ ਦਿਹਾਂਤ ਹੋ ਗਿਆ। 38 ਸਾਲਾ ਪ੍ਰਤੀਕ ਯਾਦਵ ਨੂੰ ਤਬੀਅਤ ਵਿਗੜਨ ਕਾਰਨ ਲਖਨਊ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਸਿਆਸਤ ਤੋਂ ਦੂਰ ਰਹਿਣ ਵਾਲੇ ਪ੍ਰਤੀਕ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਉੱਤਰ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਸਵੇਰੇ ਤਬੀਅਤ ਵਿਗੜਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪ੍ਰਤੀਕ ਯਾਦਵ ਭਾਜਪਾ ਨੇਤਰੀ ਅਪਰਨਾ ਯਾਦਵ ਦੇ ਪਤੀ ਸਨ। ਰਾਜਨੀਤੀ ਤੋਂ ਦੂਰ ਰਹਿਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਅਤੇ ਫਿਟਨੈੱਸ ਜਗਤ ਵਿੱਚ ਕਾਫੀ ਮਸ਼ਹੂਰ ਸਨ।

Exit mobile version