
Patiala Foundation ਨੇ Kataline Ltd. ਦੇ ਸਹਿਯੋਗ ਨਾਲ ਰਾਜਿੰਦਰਾ ਜਿਮਖਾਨਾ ਅਤੇ ਮਹਾਰਾਣੀ ਕਲੱਬ, ਪਟਿਆਲਾ ਵਿਖੇ “ਰੋਡ ਸੇਫਟੀ ਅਵੇਅਰਨੈੱਸ ਐਂਡ ਰਿਫਲੈਕਟਿਵ ਵੈਸਟ ਡਿਸਟ੍ਰੀਬਿਊਸ਼ਨ ਡਰਾਈਵ” ਦਾ ਆਯੋਜਨ ਕੀਤਾ। ਇਹ ਮੁਹਿੰਮ “Project SADAK” ਅਤੇ “Kataline Glow for Life” ਦੇ ਤਹਿਤ ਚਲਾਈ ਗਈ, ਜਿਸ ਦਾ ਮੁੱਖ ਉਦੇਸ਼ ਰਾਤ ਸਮੇਂ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਕਾਮਿਆਂ ਦੀ ਸੜਕਾਂ ‘ਤੇ ਦਿੱਖ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਇਸ ਮੌਕੇ ਵੱਖ-ਵੱਖ ਵਰਗਾਂ ਦੇ ਕਾਮਿਆਂ ਨੂੰ ਰਿਫਲੈਕਟਿਵ ਸੇਫਟੀ ਜੈਕਟਾਂ ਵੰਡੀਆਂ ਗਈਆਂ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਈ ਗਈ। ਸਮਾਗਮ ਦੌਰਾਨ ਸੜਕਾਂ ‘ਤੇ ਸੁਰੱਖਿਅਤ ਚਲਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਰਾਤ ਸਮੇਂ ਦਿੱਖ ਵਧਾਉਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪਟਿਆਲਾ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ “Project SADAK” ਲੰਮੇ ਸਮੇਂ ਤੋਂ ਕਮਿਊਨਿਟੀ ਆਧਾਰਿਤ ਰੋਡ ਸੇਫਟੀ ਮੁਹਿੰਮਾਂ, ਯੂਥ ਐਂਗੇਜਮੈਂਟ ਪ੍ਰੋਗਰਾਮਾਂ ਅਤੇ ਜਨ-ਜਾਗਰੂਕਤਾ ਕੈਂਪੇਨਾਂ ਰਾਹੀਂ ਲੋਕਾਂ ਨੂੰ ਜ਼ਿੰਮੇਵਾਰ ਸੜਕ ਵਰਤੋਂ ਲਈ ਪ੍ਰੇਰਿਤ ਕਰ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ Puneet Singh Chahal ਨੇ ਪਟਿਆਲਾ ਫਾਊਂਡੇਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸੁਰੱਖਿਆ ਉਪਾਵਾਂ ਨੂੰ ਪੂਰੀ ਤਰ੍ਹਾਂ ਅਪਣਾਉਣਾ ਸਮੇਂ ਦੀ ਲੋੜ ਹੈ।
Ravee Singh Ahluwalia ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਸਮਾਜ ਦੀ ਸੇਵਾ ਕਰਦੇ ਹਨ, ਉਹਨਾਂ ਦੀ ਸੁਰੱਖਿਆ ਅਤੇ ਸੜਕਾਂ ‘ਤੇ ਦਿੱਖ ਯਕੀਨੀ ਬਣਾਉਣਾ ਸਾਡਾ ਫਰਜ਼ ਹੈ।
ਇਸੇ ਤਰ੍ਹਾਂ Amit Thatte ਨੇ ਕਿਹਾ ਕਿ “Kataline Glow for Life” ਦਾ ਮਕਸਦ ਵੱਡੇ ਪੱਧਰ ‘ਤੇ ਲੋਕਾਂ ਦੀ ਦਿੱਖ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਕਮਿਊਨਿਟੀ ਪੱਧਰ ‘ਤੇ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਸਮਾਗਮ ਵਿੱਚ KATALINE Ltd. ਦੇ ਅਧਿਕਾਰੀਆਂ, ਰਾਜਿੰਦਰਾ ਜਿਮਖਾਨਾ ਅਤੇ ਮਹਾਰਾਣੀ ਕਲੱਬ ਦੀ ਐਗਜ਼ਿਕਿਊਟਿਵ ਕਮੇਟੀ ਦੇ ਮੈਂਬਰਾਂ, ਵਲੰਟੀਅਰਾਂ ਅਤੇ ਸਮਾਜ ਸੇਵੀਆਂ ਨੇ ਭਰਪੂਰ ਸਹਿਯੋਗ ਦਿੱਤਾ।
ਪਟਿਆਲਾ ਫਾਊਂਡੇਸ਼ਨ ਨੇ ਇਸ ਉਪਰਾਲੇ ਨੂੰ ਸੰਯੁਕਤ ਰਾਸ਼ਟਰ ਦੇ Sustainable Development Goals (SDG-3, SDG-11 ਅਤੇ SDG-17) ਨਾਲ ਜੋੜਦਿਆਂ ਕਿਹਾ ਕਿ ਇਹ ਮੁਹਿੰਮ ਜਨ ਸੁਰੱਖਿਆ, ਟਿਕਾਊ ਸਮਾਜ ਅਤੇ ਸਾਂਝੇ ਸਮਾਜਿਕ ਉਪਰਾਲਿਆਂ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।