ਮੋਗਾ/ਅਜੀਤਵਾਲ: (ਲਛਮਣ ਜੀਤ ਸਿੰਘ ਪੁਰਬਾ) : ਮੋਗਾ ਦੇ ਪਿੰਡ ਢੁੱਡੀਕੇ ਸਥਿਤ ਸਰਕਾਰੀ ਕਾਲਜ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਚਾਨਕ ਅਸਮਾਨੀ ਬਿਜਲੀ ਇਲੈਕਟ੍ਰਿਕ ਪੈਨਲ ‘ਤੇ ਆ ਡਿੱਗੀ। ਬਿਜਲੀ ਸਪਲਾਈ ਸਿਸਟਮ ਰਾਹੀਂ ਕਰੰਟ ਜਨਰੇਟਰ ਤੱਕ ਪਹੁੰਚਣ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਕਾਲਜ ਵਿੱਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ, ਜਿਸ ਕਾਰਨ ਮੌਕੇ ‘ਤੇ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੌਕੇ ‘ਤੇ ਮੌਜੂਦ ਕਾਲਜ ਸਟਾਫ਼ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਮਿੱਟੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਜੀਤਵਾਲ ਥਾਣਾ ਇੰਚਾਰਜ ਵੀ ਮੌਕੇ ‘ਤੇ ਪਹੁੰਚ ਗਏ ਅਤੇ ਸਟਾਫ਼ ਦੀ ਮਦਦ ਨਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।
ਕਾਲਜ ਸਟਾਫ਼ ਅਤੇ ਪੁਲਿਸ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ। ਹਾਲਾਂਕਿ ਜਨਰੇਟਰ ਦੇ ਬਿਜਲੀ ਸਪਲਾਈ ਵਾਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਿਆਨ (ਬਾਈਟ):
-
ਰਾਜ ਸਿੰਘ, ਥਾਣਾ ਇੰਚਾਰਜ ਅਜੀਤਵਾਲ
-
ਡਾ. ਅਨੀਤ ਕੁਮਾਰ, ਪ੍ਰਿੰਸੀਪਲ
