ਚੰਡੀਗੜ੍ਹ:, 4 ਮਈ (ਗੁਰਪ੍ਰੀਤ ਸਿੰਘ) ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੱਖਾਂ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਘੱਟੋ-ਘੱਟ ਉਜਰਤਾਂ (Minimum Wages) ਵਿੱਚ 15 ਫ਼ੀਸਦੀ ਵਾਧਾ ਲਾਗੂ ਕਰ ਦਿੱਤਾ ਹੈ। 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹੋਇਆ ਇਹ ਵਾਧਾ 1 ਮਈ 2026 ਤੋਂ ਪੂਰੇ ਸੂਬੇ ਵਿੱਚ ਪ੍ਰਭਾਵਸ਼ਾਲੀ ਹੋ ਗਿਆ ਹੈ।
ਨਵੀਆਂ ਉਜਰਤਾਂ ਦਾ ਪੂਰਾ ਵੇਰਵਾ:
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਵੱਖ-ਵੱਖ ਸ਼੍ਰੇਣੀਆਂ ਲਈ ਨਵੀਆਂ ਦਰਾਂ ਇਸ ਪ੍ਰਕਾਰ ਹੋਣਗੀਆਂ:
ਪੇਸ਼ੇਵਰ ਅਤੇ ਸਟਾਫ਼ ਸ਼੍ਰੇਣੀਆਂ:
ਸਰਕਾਰ ਨੇ ਵਿੱਦਿਅਕ ਯੋਗਤਾ ਦੇ ਆਧਾਰ ‘ਤੇ ਵੀ ਉਜਰਤਾਂ ਨਿਰਧਾਰਿਤ ਕੀਤੀਆਂ ਹਨ:
-
A-ਸ਼੍ਰੇਣੀ (Post Graduate/MBA): ₹19,431 ਪ੍ਰਤੀ ਮਹੀਨਾ
-
B-ਸ਼੍ਰੇਣੀ (Graduate/Diploma Holder/Supervisor): ₹17,510 ਪ੍ਰਤੀ ਮਹੀਨਾ
-
C-ਸ਼੍ਰੇਣੀ (Metric/Certificate Holder): ₹15,786 ਪ੍ਰਤੀ ਮਹੀਨਾ
-
D-ਸ਼੍ਰੇਣੀ (Casual/Contractual Workers): ₹14,406 ਪ੍ਰਤੀ ਮਹੀਨਾ
ਪਿਛਲੀਆਂ ਸਰਕਾਰਾਂ ‘ਤੇ ਉੱਠੇ ਸਵਾਲ:
ਰਿਪੋਰਟਾਂ ਅਨੁਸਾਰ ਪਿਛਲੇ 13 ਸਾਲਾਂ ਵਿੱਚ ਮਹਿੰਗਾਈ ਦੀ ਦਰ 60 ਤੋਂ 70 ਫ਼ੀਸਦੀ ਤੱਕ ਵਧੀ ਹੈ, ਪਰ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਮਾਨ ਸਰਕਾਰ ਦੇ ਇਸ ਫੈਸਲੇ ਨਾਲ ਗ਼ੈਰ-ਹੁਨਰਮੰਦ ਮਜ਼ਦੂਰਾਂ ਦੀ ਮਹੀਨਾਵਾਰ ਉਜਰਤ ਵਿੱਚ ਸਿੱਧਾ 1759 ਰੁਪਏ ਦਾ ਵਾਧਾ ਹੋਇਆ ਹੈ।
ਨੋਟ: ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਸਬੰਧੀ ਵੱਖਰਾ ਹੁਕਮ ਜਲਦੀ ਹੀ ਜਾਰੀ ਕੀਤਾ ਜਾਵੇਗਾ।
