Homeਸੰਸਾਰਅਮਰੀਕਾ 'ਚ ਸ਼ੋਅ ਦੌਰਾਨ ਗਰਮਖਿਆਲੀਆਂ 'ਤੇ ਭੜਕੇ ਦਿਲਜੀਤ ਦੋਸਾਂਝ; ਮੂਸੇਵਾਲਾ ਦੇ ਅੰਦਾਜ਼...

ਅਮਰੀਕਾ ‘ਚ ਸ਼ੋਅ ਦੌਰਾਨ ਗਰਮਖਿਆਲੀਆਂ ‘ਤੇ ਭੜਕੇ ਦਿਲਜੀਤ ਦੋਸਾਂਝ; ਮੂਸੇਵਾਲਾ ਦੇ ਅੰਦਾਜ਼ ‘ਚ ਦਿੱਤਾ ਠੋਕਵਾਂ ਜਵਾਬ

“ਵਿਰੋਧ ਕਰਨ ਵਾਲਿਆਂ ਦੀ ਪਰਵਾਹ ਨਹੀਂ, ਚੁੱਕ ਕੇ ਬਾਹਰ ਸੁੱਟ ਦਿਆਂਗਾ”

ਅਮਰੀਕਾ: 2 ਮਈ 2026 (ਛਤਰਪਾਲ ਸਿੰਘ) ਪੰਜਾਬੀ ਅਤੇ ਬਾਲੀਵੁੱਡ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ‘ਔਰਾ ਵਰਲਡ ਟੂਰ’ (Aura World Tour) ਦੌਰਾਨ ਅਮਰੀਕਾ ਵਿੱਚ ਵਿਰੋਧ ਕਰਨ ਵਾਲਿਆਂ ‘ਤੇ ਬੁਰੀ ਤਰ੍ਹਾਂ ਭੜਕ ਗਏ। ਸ਼ੋਅ ਦੌਰਾਨ ਕੁਝ ਗਰਮਖਿਆਲੀ ਸਮਰਥਕਾਂ ਵੱਲੋਂ ਪੋਸਟਰ ਦਿਖਾ ਕੇ ਕੀਤੇ ਜਾ ਰਹੇ ਵਿਰੋਧ ਦਾ ਦਿਲਜੀਤ ਨੇ ਸਟੇਜ ਤੋਂ ਬੜੇ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਦਿਲਜੀਤ ਆਪਣੇ ਕਿਸੇ ਲਾਈਵ ਕੰਸਰਟ ਵਿੱਚ ਇੰਨੇ ਗੁੱਸੇ ਵਿੱਚ ਨਜ਼ਰ ਆਏ।

ਸਿੱਧੂ ਮੂਸੇਵਾਲਾ ਵਾਲੇ ਅੰਦਾਜ਼ ਵਿੱਚ ਵੰਗਾਰ

  • ਪੱਟ ‘ਤੇ ਥੱਪੀ ਮਾਰ ਕੇ ਦਿਲਜੀਤ ਨੇ ਵਿਰੋਧੀਆਂ ਨੂੰ ਵੰਗਾਰਿਆ

ਦਿਲਜੀਤ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਆਪਣੇ ਪੱਟ ‘ਤੇ ਥੱਪੀ ਮਾਰਦਿਆਂ ਕਿਹਾ, “ਜੋ ਵੀ ਵਿਰੋਧ ਕਰਨਾ ਚਾਹੁੰਦਾ ਹੈ ਕਰ ਲਵੇ, ਮੈਨੂੰ ਕੋਈ ਪਰਵਾਹ ਨਹੀਂ। ਜੇਕਰ ਕੋਈ ਸ਼ੋਅ ਦਾ ਮਾਹੌਲ ਖ਼ਰਾਬ ਕਰੇਗਾ, ਤਾਂ ਮੈਂ ਉਨ੍ਹਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਆਂਗਾ।” ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ੋਅ ਵਿੱਚ ਬਜ਼ੁਰਗ ਅਤੇ ਬੱਚੇ ਪਰਿਵਾਰਾਂ ਸਮੇਤ ਆਉਂਦੇ ਹਨ, ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਹੰਗਾਮੇਬਾਜ਼ੀ ਬਰਦਾਸ਼ਤ ਨਹੀਂ ਕਰਨਗੇ।


ਪੰਜਾਬ ਲਈ ਕੀਤੇ ਕੰਮਾਂ ਦਾ ਦਿੱਤਾ ਹਵਾਲਾ

ਆਪਣੇ ਉੱਪਰ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ:

  • ਕਿਹਾ— ਹਰ ਕੌਮਾਂਤਰੀ ਮੰਚ ‘ਤੇ ਪੰਜਾਬ ਦੇ ਮੁੱਦਿਆਂ ਨੂੰ ਬੁਲੰਦ ਕੀਤਾ
  • ਹੜ੍ਹ ਪੀੜਤਾਂ ਦੀ ਮਦਦ: ਦਿਲਜੀਤ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਦੌਰਾਨ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਛੇ ਮਹੀਨੇ ਕੰਮ ਕੀਤਾ ਅਤੇ ਲੋਕਾਂ ਦੇ ਘਰ ਬਣਾ ਕੇ ਦਿੱਤੇ। ਇਸ ਸੇਵਾ ਲਈ ਉਨ੍ਹਾਂ ਨੇ ਆਪਣਾ ਆਸਟ੍ਰੇਲੀਆ ਦੌਰਾ ਤੱਕ ਰੱਦ ਕਰ ਦਿੱਤਾ ਸੀ।

  • ਕੌਮਾਂਤਰੀ ਮੰਚ ‘ਤੇ ਪੰਜਾਬ ਦੀ ਆਵਾਜ਼: ਉਨ੍ਹਾਂ ਜਿੰਮੀ ਫੈਲਨ (Jimmy Fallon) ਦੇ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਜਾਣ ਦਾ ਮਕਸਦ ਸਿਰਫ਼ ਫਿਲਮ ਦੀ ਪ੍ਰਮੋਸ਼ਨ ਨਹੀਂ ਸੀ, ਸਗੋਂ ਪੰਜਾਬ ਬਾਰੇ ਗੱਲ ਕਰਨਾ ਅਤੇ ਕਾਮਾਗਾਟਾਮਾਰੂ ਵਰਗੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਨਾ ਸੀ।


ਰਾਸ਼ਟਰੀ ਮੀਡੀਆ ਅਤੇ ਫੰਡ ਇਕੱਠਾ ਕਰਨਾ

ਸ਼ੋਅ (ਕੇਬੀਸੀ/KBC) ਦਾ ਸਿੱਧਾ ਨਾਂ ਲਏ ਬਿਨਾਂ ਦਿਲਜੀਤ ਨੇ ਕਿਹਾ ਕਿ ਉਹ ਰਾਸ਼ਟਰੀ ਟੈਲੀਵਿਜ਼ਨ ‘ਤੇ ਸਿਰਫ਼ ਇਸ ਲਈ ਗਏ ਸਨ ਤਾਂ ਜੋ ਪੰਜਾਬ ਦੀ ਆਵਾਜ਼ ਵੱਡੇ ਪੱਧਰ ‘ਤੇ ਪਹੁੰਚਾਈ ਜਾ ਸਕੇ ਅਤੇ ਪੰਜਾਬ ਦੀ ਭਲਾਈ ਲਈ ਫੰਡ ਇਕੱਠਾ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਨਿੱਜੀ ਪ੍ਰਚਾਰ ਲਈ ਨਹੀਂ, ਸਗੋਂ ਸੂਬੇ ਦੇ ਮੁੱਦਿਆਂ ਨੂੰ ਉਠਾਉਣ ਲਈ ਹਰ ਪਲੇਟਫਾਰਮ ਦੀ ਵਰਤੋਂ ਕਰਦੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments