ਪਟਿਆਲਾ ਅਪਡੇਟ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪਟਿਆਲਾ ਦੇ ਮੋਤੀ ਬਾਗ ਪੈਲੇਸ ਵਿਖੇ ਸ਼ਾਹੀ ਪਰਿਵਾਰ ਨਾਲ ਕੀਤੀ ਮੁਲਾਕਾਤ By Choudhary Chhatarpal Singh - April 12, 2026 0 Facebook Twitter Pinterest WhatsApp ਮਹਾਰਾਣੀ ਪਰਨੀਤ ਕੌਰ ਨਾਲ ਸ਼ਾਹੀ ਵਿਰਾਸਤ ਅਤੇ ਇਤਿਹਾਸ ਬਾਰੇ ਕੀਤੀਆਂ ਵਿਚਾਰਾਂ ਪਟਿਆਲਾ: 12 ਅਪ੍ਰੈਲ (ਮਨੋਜ ਵਰਮਾ) : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਪਟਿਆਲਾ ਸਥਿਤ ਸ਼ਾਹੀ ਰਿਹਾਇਸ਼ ਮੋਤੀ ਬਾਗ ਪੈਲੇਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਸ਼ਾਹੀ ਪਰਿਵਾਰ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ। ਸ਼ਾਹੀ ਵਿਰਾਸਤ ਬਾਰੇ ਹਾਸਲ ਕੀਤੀ ਜਾਣਕਾਰੀ ਮੁਲਾਕਾਤ ਦੌਰਾਨ ਸਤਨਾਮ ਸਿੰਘ ਸੰਧੂ ਨੇ ਮੋਤੀ ਪੈਲੇਸ ਦੀ ਅਮੀਰ ਸ਼ਾਹੀ ਵਿਰਾਸਤ ਅਤੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪਟਿਆਲਾ ਰਿਆਸਤ ਦੇ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਪਰਿਵਾਰਕ ਮੈਂਬਰ ਵੀ ਰਹੇ ਮੌਜੂਦ ਇਸ ਖ਼ਾਸ ਮੌਕੇ ‘ਤੇ ਸਤਨਾਮ ਸਿੰਘ ਸੰਧੂ ਦੇ ਨਾਲ ਉਨ੍ਹਾਂ ਦੀ ਪਤਨੀ ਸਰਦਾਰਨੀ ਦਮਨਦੀਪ ਕੌਰ ਸੰਧੂ ਵੀ ਮੌਜੂਦ ਸਨ। ਇਸ ਮਿਲਣੀ ਦੌਰਾਨ ਸ਼ਾਹੀ ਪਰਿਵਾਰ ਦੇ ਨਜ਼ਦੀਕੀ ਦੋਸਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਸੁਖਾਵੇਂ ਮਾਹੌਲ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਗੱਲਬਾਤ ਹੋਈ। ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਸ਼ਾਹੀ ਪਰਿਵਾਰ ਵੱਲੋਂ ਮਿਲੇ ਸਤਿਕਾਰ ਲਈ ਮਹਾਰਾਣੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਅਤੇ ਪੈਲੇਸ ਦੀ ਸਾਂਭ-ਸੰਭਾਲ ਅਤੇ ਵਿਰਾਸਤੀ ਦਿੱਖ ਦੀ ਸ਼ਲਾਘਾ ਕੀਤੀ।