Home ਪੰਜਾਬ ਸੰਗਰੂਰ ਵਾਸੀਆਂ ਲਈ ਖ਼ੁਸ਼ਖ਼ਬਰੀ; ਬਨਾਰਸਰ ਬਾਗ਼ ਦਾ ਇਤਿਹਾਸਕ ਅਜਾਇਬ ਘਰ ਮੁੜ ਖੁੱਲ੍ਹਿਆ

ਸੰਗਰੂਰ ਵਾਸੀਆਂ ਲਈ ਖ਼ੁਸ਼ਖ਼ਬਰੀ; ਬਨਾਰਸਰ ਬਾਗ਼ ਦਾ ਇਤਿਹਾਸਕ ਅਜਾਇਬ ਘਰ ਮੁੜ ਖੁੱਲ੍ਹਿਆ

0

ਸੰਗਰੂਰ:10 ਅਪ੍ਰੈਲ 2026 (ਛਤਰਪਾਲ ਸਿੰਘ) ਸੰਗਰੂਰ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਅੱਜ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਲੰਬੇ ਸਮੇਂ ਤੋਂ ਬੰਦ ਪਏ ਬਨਾਰਸਰ ਬਾਗ਼ ਸਥਿਤ ਅਜਾਇਬ ਘਰ (ਮਿਊਜ਼ੀਅਮ) ਨੂੰ ਸਮਾਜ ਸੇਵੀਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮੁੜ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦਾ ਰਸਮੀ ਉਦਘਾਟਨ ਸੰਗਰੂਰ ਦੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ।

ਵਿਰਾਸਤ ਨਾਲ ਜੁੜਨ ਦਾ ਮੌਕਾ

ਉਦਘਾਟਨ ਦੌਰਾਨ ਮੀਤ ਹੇਅਰ ਨੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਅਜਾਇਬ ਘਰ ਸੰਗਰੂਰ ਦੇ ਰਾਜਿਆਂ ਅਤੇ ਸਾਡੀ ਅਮੀਰ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ਸੰਭਾਲੇ ਹੋਏ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣ ਤਾਂ ਜੋ ਨਵੀਂ ਪੀੜ੍ਹੀ ਆਪਣੀ ਸੱਭਿਅਤਾ ਅਤੇ ਇਤਿਹਾਸ ਨਾਲ ਜੁੜ ਸਕੇ।

ਸਮਾਂ ਅਤੇ ਟਿਕਟ ਦਰਾਂ:

ਅਜਾਇਬ ਘਰ ਦੀ ਰੱਖ-ਰਖਾਵ ਕਮੇਟੀ ਨੇ ਜਾਣਕਾਰੀ ਦਿੱਤੀ ਹੈ ਕਿ:

  • ਖੁੱਲ੍ਹਣ ਦਾ ਸਮਾਂ: ਸੋਮਵਾਰ ਅਤੇ ਰਾਜ ਪੱਧਰੀ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਇਹ ਰੋਜ਼ਾਨਾ ਖੁੱਲ੍ਹੇਗਾ।

  • ਟਿਕਟ: ਬੱਚਿਆਂ ਲਈ ਮਹਿਜ਼ 4 ਰੁਪਏ ਅਤੇ ਵੱਡਿਆਂ ਲਈ 10 ਰੁਪਏ ਦੀ ਟਿਕਟ ਰੱਖੀ ਗਈ ਹੈ।

Exit mobile version