ਰਾਜਪੁਰਾ/ਪਟਿਆਲਾ : 30 ਮਾਰਚ (ਜਗਪ੍ਰੀਤ ਮਹਾਜਨ): ਸਾਹਿਤਕ ਸੰਸਥਾ ‘ਰਾਸ਼ਟਰੀ ਕਾਵਿ ਸਾਗਰ’ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਲਗਭਗ 60 ਕਵੀਆਂ ਅਤੇ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਰਿਬਨ ਕੱਟਣ ਦੀ ਰਸਮ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ।

ਮੁੱਖ ਮਹਿਮਾਨ ਅਤੇ ਸ਼ਖਸੀਅਤਾਂ:
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਕੁੰਦਨ ਗੋਗੀਆ (ਮੇਅਰ, ਪਟਿਆਲਾ) ਆਪਣੀ ਧਰਮ ਪਤਨੀ ਸਮੇਤ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਸ਼੍ਰੀ ਸੁਰੇਸ਼ ਨਾਇਕ (ਸਾਬਕਾ ਪ੍ਰਿੰਸੀਪਲ, ਪੀ.ਐਨ.ਐਮ ਕਾਲਜ), ਸ਼ਹਿਨਾਜ਼ ਜੌਲੀ (ਪ੍ਰੋਗਰਾਮ ਡਾਇਰੈਕਟਰ, ਦੂਰਦਰਸ਼ਨ ਚੰਡੀਗੜ੍ਹ), ਡਾ. ਹਰੀ ਸਿੰਘ ਜਾਚਕ (ਮੀਤ ਪ੍ਰਧਾਨ, ਪੰਜਾਬੀ ਸਾਹਿਤ ਸਭਾ ਲੁਧਿਆਣਾ), ਸ਼੍ਰੀਮਤੀ ਸਰਲਾ ਭਟਨਾਗਰ ਅਤੇ ਉਪਕਾਰ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
5 ਪੁਸਤਕਾਂ ਦਾ ਲੋਕ ਅਰਪਣ:
ਸਮਾਗਮ ਦੀ ਮੁੱਖ ਖਿੱਚ ਵੱਖ-ਵੱਖ ਲਿਖਾਰੀਆਂ ਦੀਆਂ ਪੰਜ ਪੁਸਤਕਾਂ ਨੂੰ ਲੋਕ ਅਰਪਣ ਕਰਨਾ ਰਿਹਾ, ਜਿਨ੍ਹਾਂ ਦਾ ਵੇਰਵਾ ਹੇਠ ਅਨੁਸਾਰ ਹੈ:
- ਆਸ਼ਾ ਸ਼ਰਮਾ – ਸਵਯੰਮ ਦੇ ਅਨੁਭੂਤੀ
- ਆਸ਼ਾ ਸ਼ਰਮਾ – ਸ਼੍ਰੀ ਗੀਤਾ ਕਾਵਯੰਜਲੀ
- ਡਾ. ਸੁਰੇਸ਼ ਨਾਇਕ – ਗੀਤਾਂ ਦੇ ਸ਼ਗਨ
- ਇੰਦੂ ਪਾਲ – ਆਸ਼ਾ ਨਿਰਾਸ਼ਾ ਕੇ ਲਮਹੇ
- ਭਗਵਾਨ ਦਾਸ ਗੁਪਤਾ – ਸਫ਼ਰਨਾਮਾ
ਇਹ ਕਿਤਾਬਾਂ ਮਨੁੱਖੀ ਜੀਵਨ ਦੇ ਵਲਵਲਿਆਂ, ਅੰਤਰਿਕ ਯਾਤਰਾ ਅਤੇ ਗੀਤਾ ਦੇ ਉਪਦੇਸ਼ਾਂ ‘ਤੇ ਅਧਾਰਿਤ ਹਨ, ਜੋ ਸਮਾਜ ਦਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੋਣਗੀਆਂ।
ਸੰਸਥਾ ਦਾ ਵਿਜ਼ਨ:
ਸੰਸਥਾ ਦੇ ਚੇਅਰਪਰਸਨ ਸ਼੍ਰੀ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਕਾਵਿ ਸਾਗਰ ‘ਇੱਕ ਦੇਸ਼, ਇੱਕ ਕੌਮ ਅਤੇ ਇਨਸਾਨੀਅਤ’ ਦੀ ਭਾਵਨਾ ਨੂੰ ਸਮਰਪਿਤ ਹੈ ਅਤੇ ਨਵੀਆਂ ਕਲਮਾਂ ਨੂੰ ਮੰਚ ਪ੍ਰਦਾਨ ਕਰਦੀ ਹੈ। ਸੰਸਥਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਾਹਿਤ ਜਗਤ ਦੇ ਮਾਰਗ ਦਰਸ਼ਕ ਦੱਸਿਆ।
ਮੰਚ ਸੰਚਾਲਨ ਸ਼੍ਰੀਮਤੀ ਜਾਗ੍ਰਿਤੀ ਗੌੜ ਅਤੇ ਡਾਕਟਰ ਤਰਲੋਚਨ ਨੇ ਬਾਖ਼ੂਬੀ ਨਿਭਾਇਆ। ਪ੍ਰੋਗਰਾਮ ਦੌਰਾਨ ਗਾਇਕਾ ਅਰਵਿੰਦਰ ਕੌਰ ਨੇ ਆਪਣੀ ਗਾਇਕੀ ਨਾਲ ਸਮਾਗਮ ਵਿੱਚ ਰੰਗ ਬੰਨ੍ਹਿਆ।
ਇਸ ਪ੍ਰੋਗਰਾਮ ਵਿਚ ਹਾਜਰ ਲਿਖਾਰੀ ਸਨ ਜਾਗ੍ਰਿਤੀ ਗੌੜ, ਡਾ. ਤਰਲੋਚਨ, ਡਾ. ਐਨ ਪੀ ਸਿੰਘ, ਰਿੱਪਨਜੋਤ, ਡਾ. ਹਰਿ ਸਿੰਘ ਜਾਚਕ, ਆਸ਼ਾ ਸ਼ਰਮਾ, ਰਵਿੰਦਰ ਸ਼ਰਮਾ, ਡਾ. ਸੁਰੇਸ਼ ਨਾਇਕ, ਦਿਨੇਸ਼ ਸ਼ਰਮਾ, ਅਮਰਜੀਤ ਕੌਰ ਸਿੱਧੂ, ਸ ਯਾਦਵਿੰਦਰ ਸਿੱਧੂ, ਪ੍ਰਿੰਸੀਪਲ ਸੁਨੀਤਾ ਸ਼ਰਮਾ , ਪ੍ਰਿੰਸੀਪਲ ਨਿਰਮਲ ਗੋਇਲ, ਉਪਕਾਰ ਸਿੰਘ, ਜਸਵਿੰਦਰ ਕੌਰ, ਸਜਨੀ ਸ਼ਰਮਾ, ਡਾ. ਰਮਾ ਸ਼ਰਮਾ, ਡਾ. ਮੈਨੂੰ ਮਿੱਡਾ, ਡਾ. ਅਨੂੰ, ਸ਼੍ਰੀ ਅਸ਼ੋਕ ਸਹਿਗਲ , ਸ਼੍ਰੀ ਟੀ ਐਨ ਸ਼ਰਮਾ, ਹਰਜੀਤ ਕੌਰ, ਡਾ. ਰਮਾ ਸਹਿਗਲ, ਸੁਖਵਿੰਦਰ ਆਹੀ, ਰੂਹੀ ਜੀ ਪ੍ਰੈਜ਼ੀਡੈਂਟ, ਸਜਨੀ ਸ਼ਰਮਾ, ਰਜਨੀ ਸ਼ਰਮਾ, ਗੁਰਦਰਸ਼ਨ ਸਿੰਘ ਗੁਸੀਲ, ਸ਼੍ਰੀ ਭਗਵਾਨ ਦਾਸ ਗੋਇਲ, ਸ਼੍ਰੀ ਜਗਤਾਰ ਸਿੰਘ ਜੀ, ਸ਼੍ਰੀ ਯਾਦਵਿੰਦਰ ਸ਼ਰਮਾ ਸਕ੍ਰੇਟਰੀ ਬ੍ਰਾਹਮਣ ਸਭਾ, ਸ਼੍ਰੀ ਕੁੰਦਨ ਗੋਗੀਆ ਮੇਅਰ ਪਟਿਆਲਾ, ਸ਼੍ਰੀ ਮਤੀ ਗੋਗੀਆ, ਡਾ. ਮੰਜੂ ਮਿੱਡਾ, ਸ਼੍ਰੀ ਵਿਕਰਮ ਪੌਲ, ਇਸ਼ਾ ਪੌਲ, ਅੰਕਿਤ ਅਰੋੜਾ, ਹਿਤੂ ਅਰੋੜਾ , ਨਿਖਿਤਾ ਸ਼ਰਮਾ, ਦੀਪਕ ਸ਼ਰਮਾ, ਸਰਲਾ ਭਟਨਾਗਰ, ਸ਼ਹਿਨਾਜ਼ ਜੌਲੀ, ਕਵਿਤਾ ਸ਼ਰਮਾ, ਅਮਰਜੀਤ ਸਿੰਘ, ਰਜਨੀ, ਕਾਜਲ, ਪਾਰਥ ਅੰਗ੍ਰਿਸ਼, ਸ਼ਾਂਤੀ ਦੇਵੀ, ਸ਼੍ਰੀ ਜੀ ਐਸ ਸੱਗੂ ਐਡੀਸ਼ਨਲ ਜ਼ੋਨਲ ਡਾਇਰੈਕਟਰ, ਮਨਜੀਤ ਅਜ਼ਾਦ, ਅਰਵਿੰਦਰ ਕੌਰ, ਗੁਰਸਿਮਰਨ ਸਿੰਘ ਤੇ ਕਈ ਹੋਰ ਪਤਵੰਤੇ ਸਜਨਾ ਨੇ ਹਾਜ਼ਰੀ ਲਗਵਾਈ । ਹਾਲ ਕਵਿਤਾਵਾਂ ਨਾਲ ਗੂੰਜ ਉੱਠਿਆ। ਗੀਤਾਂ ਦੇ ਸੁਰ ਔਰਤ ਸ਼ਕਤੀ ਨੂੰ ਪ੍ਰੋਤਸਾਹਿਤ ਕਰਦੇ ਰਹੇ। ਮਹਿਮਾਨਾ ਦੇ ਜੋਸ਼ ਭਰੇ ਬੋਲ ਜੀਵਨ ਸੰਘਰਸ਼ ਦੇ ਰਾਹ ਦਸੇਰੇ ਬਣਦੇ ਰਹੇ। ਆਖਿਰ ਵਿਚ ਹਿਤੂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਤੇ ਕਿਹਾ ਮੈਨੂੰ ਹਰ ਸਾਲ ਇਸ ਪ੍ਰੋਗਰਾਮ ਵਿਚ ਹਾਜਰ ਹੋਣ ਦਾ ਸੱਦਾ ਅਗਰ ਮਿਲਦਾ ਰਵੇ, ਤਾਂ ਮੈਂ ਹਰ ਸਾਲ ਪ੍ਰੋਗਰਾਮ ਵਿਚ ਹਾਜਰ ਹੋਣਾ ਆਪਣੀ ਖੁਸ਼ਕਿਸਮਤੀ ਸਮਝਾਂਗੀ । ਸਭਾ ਦੇ ਪ੍ਰਧਾਨ ਤੇ ਮਹਿਮਾਨਾ ਨੇ ਆਏ ਸਾਰੇ ਲਿਖਾਰੀਆਂ ਦਾ ਸਨਮਾਨ ਕੀਤਾ। ਸਭਾ ਦੇ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਸਭ ਨੂੰ ਦੁਪਹਿਰ ਦਾ ਭੋਜਨ ਗ੍ਰਹਿਣ ਕਰ ਕੇ ਹੀ ਜਾਣ ਦੀ ਦੁਰਖਸਤ ਕੀਤੀ। ਪ੍ਰੋਗਰਾਮ ਵਾਹ ਵਾਹ ਖਟਦਾ ਸਫਲਤਾ ਦੇ ਸ਼ਿਖਰ ਨੂੰ ਛੋਹ ਗਿਆ।