Home ਪਟਿਆਲਾ ਅਪਡੇਟ ਮੋਹਿਤ ਮੋਹਿੰਦਰਾ ਨੇ ਪਟਿਆਲਾ ਵਿਖੇ ਵਿਸ਼ਾਲ ਕਲਸ਼ ਯਾਤਰਾ ਦਾ ਰਿਬਨ ਕੱਟ ਕੇ...

ਮੋਹਿਤ ਮੋਹਿੰਦਰਾ ਨੇ ਪਟਿਆਲਾ ਵਿਖੇ ਵਿਸ਼ਾਲ ਕਲਸ਼ ਯਾਤਰਾ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ; ਸ੍ਰੀ ਭਾਗਵਤ ਕਥਾ ਦੀ ਹੋਈ ਸ਼ੁਰੂਆਤ

0
  ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵੀਰ ਹਕੀਕਤ ਰਾਏ ਗਰਾਊਂਡ ਵਿਖੇ 1 ਤੋਂ 7 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ ਅਧਿਆਤਮਿਕ ਕਥਾ

ਪਟਿਆਲਾ 30 ਮਾਰਚ:(ਦੀਪਕ ਦੱਤਾ)ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ਵਿਖੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲ) ਵੱਲੋਂ ਕਰਵਾਈ ਜਾ ਰਹੀ ਸਪਤਾਹਕ ਸ਼੍ਰੀ ਭਾਗਵਤ ਕਥਾ ਦੇ ਸ਼ੁਭ ਅਰੰਭ ਮੌਕੇ ਅੱਜ ਸ਼ਹਿਰ ਵਿੱਚ ਇੱਕ ਵਿਸ਼ਾਲ ਅਤੇ ਸ਼ਾਨਦਾਰ ਕਲਸ਼ ਯਾਤਰਾ ਕੱਢੀ ਗਈ। ਇਸ ਪਵਿੱਤਰ ਯਾਤਰਾ ਦਾ ਉਦਘਾਟਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮੋਹਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਿਬਨ ਕੱਟ ਕੇ ਕੀਤਾ।  ਦੱਸਣਯੋਗ ਹੈ ਕਿ ਇਹ ਸ੍ਰੀ ਭਾਗਵਤ ਕਥਾ 1 ਅਪ੍ਰੈਲ ਤੋਂ ਸ਼ੁਰੂ ਹੋ ਕੇ 7 ਅਪ੍ਰੈਲ ਤੱਕ ਲਗਾਤਾਰ ਚੱਲੇਗੀ, ਜਿਸ ਵਿੱਚ ਵਿਦਵਾਨ ਪ੍ਰਵਚਨ ਕਰਤਾਵਾਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਅੱਜ ਦੀ ਕਲਸ਼ ਯਾਤਰਾ ਨੇ ਪੂਰੇ ਪਟਿਆਲਾ ਸ਼ਹਿਰ ਵਿੱਚ ਇੱਕ ਸਕਾਰਾਤਮਕ ਅਤੇ ਧਾਰਮਿਕ ਮਾਹੌਲ ਸਿਰਜ ਦਿੱਤਾ ਹੈ।

ਕਲਸ਼ ਯਾਤਰਾ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਮਹਿਲਾਵਾਂ ਨੇ ਸਿਰਾਂ ‘ਤੇ ਕਲਸ਼ ਰੱਖ ਕੇ ਮੰਗਲ ਗਾਇਨ ਕੀਤਾ, ਜਿਸ ਨਾਲ ਪੂਰਾ ਇਲਾਕਾ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਮੋਹਿਤ ਮੋਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਸਮਾਜ ਵਿੱਚ ਸ਼ਾਂਤੀ, ਭਾਈਚਾਰਾ ਅਤੇ ਅਧਿਆਤਮਿਕ ਚੇਤਨਾ ਪੈਦਾ ਕਰਦੇ ਹਨ। ਉਨ੍ਹਾਂ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਕਥਾ ਦਾ ਲਾਹਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਸੰਸਥਾਨ ਦੇ ਸੰਚਾਲਕ ਸੁਆਮੀ ਉਮੇਸ਼ਾਨੰਦ ਜੀ ਮਹਾਰਾਜ ਨੇ ਕਥਾ ਦੀ ਮਹਿਮਾ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਵਿੱਚ ਪਲਾਨਿੰਗ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਰਿਚੀ ਡਕਾਲਾ, ਸੌਰਵ ਜੈਨ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਆਗੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਉਹ ਹਮੇਸ਼ਾ ਅਜਿਹੇ ਨੇਕ ਕਾਰਜਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਨ ਜੋ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਂਦੇ ਹਨ।

Exit mobile version