Home ਦੇਸ਼ ਦੇਸ਼ ਭਰ ‘ਚ ਈਦ-ਉਲ-ਫ਼ਿਤਰ ਦੀਆਂ ਰੌਣਕਾਂ: ਅਜਮੇਰ ਸ਼ਰੀਫ਼ ਦਾ ‘ਜੰਨਤੀ ਦਰਵਾਜ਼ਾ’ ਖੁੱਲ੍ਹਿਆ;...

ਦੇਸ਼ ਭਰ ‘ਚ ਈਦ-ਉਲ-ਫ਼ਿਤਰ ਦੀਆਂ ਰੌਣਕਾਂ: ਅਜਮੇਰ ਸ਼ਰੀਫ਼ ਦਾ ‘ਜੰਨਤੀ ਦਰਵਾਜ਼ਾ’ ਖੁੱਲ੍ਹਿਆ; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਮੁਬਾਰਕਾਂ

0

ਨਵੀਂ ਦਿੱਲੀ, 21 ਮਾਰਚ 2026 (ਦੀਪਕ ਦੱਤਾ): ਅੱਜ ਪੂਰੇ ਦੇਸ਼ ਵਿੱਚ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਸਜਿਦਾਂ ਅਤੇ ਇਦਗਾਹਾਂ ਵਿੱਚ ਸਵੇਰੇ ਤੋਂ ਹੀ ਨਮਾਜ਼ ਅਦਾ ਕਰਨ ਲਈ ਮੁਸਲਿਮ ਭਾਈਚਾਰੇ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਲੋਕਾਂ ਨੇ ਇੱਕ-ਦੂਜੇ ਦੇ ਗਲੇ ਮਿਲ ਕੇ ‘ਈਦ ਮੁਬਾਰਕ’ ਕਹੀ ਅਤੇ ਅਮਨ-ਸ਼ਾਂਤੀ ਦੀ ਦੁਆ ਕੀਤੀ।

ਅਜਮੇਰ ਸ਼ਰੀਫ਼: ਸਵੇਰੇ 5 ਵਜੇ ਖੁੱਲ੍ਹਿਆ ‘ਜੰਨਤੀ ਦਰਵਾਜ਼ਾ’

ਈਦ ਦੇ ਖ਼ਾਸ ਮੌਕੇ ‘ਤੇ ਰਾਜਸਥਾਨ ਦੇ ਅਜਮੇਰ ਵਿੱਚ ਸਥਿਤ ਖਵਾਜਾ ਗਰੀਬ ਨਵਾਜ਼ ਦਰਗਾਹ ਸ਼ਰੀਫ਼ ਵਿਖੇ ਸ਼ਰਧਾਲੂਆਂ ਦਾ ਸੈਲਾਬ ਉਮੜ ਪਿਆ। ਇੱਥੇ ਪਵਿੱਤਰ ‘ਜੰਨਤੀ ਦਰਵਾਜ਼ਾ’ ਸਵੇਰੇ 5 ਵਜੇ ਖੋਲ੍ਹਿਆ ਗਿਆ, ਜਿਸ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਲੋਕ ਪਹੁੰਚੇ ਹੋਏ ਸਨ।

ਭੋਪਾਲ: ਸ਼ੀਆ ਭਾਈਚਾਰੇ ਨੇ ਮਨਾਈ ‘ਕਾਲੀ ਈਦ’

ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ। ਫਤਿਹਗੜ੍ਹ ਇਮਾਮਬਾੜੇ ਵਿੱਚ ਸ਼ੀਆ ਭਾਈਚਾਰੇ ਨੇ ਕਾਲੀ ਈਦ’ ਮਨਾਈ।

  • ਲੋਕਾਂ ਨੇ ਹੱਥਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਗਟਾਇਆ।
  • ਨਮਾਜ਼ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
  • ਇਮਾਮਬਾੜੇ ਵਿੱਚ ਅਯਾਤੁੱਲਾ ਅਲੀ ਖਾਮੇਨਈ ਦੀ ਤਸਵੀਰ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮੌਲਾਨਾ ਰਜ਼ੀ ਉਲ ਹਸਨ ਨੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਵੈ-ਸੰਜਮ, ਸੇਵਾ ਅਤੇ ਗ਼ਰੀਬਾਂ ਪ੍ਰਤੀ ਹਮਦਰਦੀ ਸਿਖਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਹੁਲ’ ਤਿਉਹਾਰ ਦੀ ਵੀ ਵਧਾਈ ਦਿੱਤੀ ਅਤੇ ਕੁਦਰਤ ਦੇ ਸਰੰਖਣ ਦਾ ਸੰਦੇਸ਼ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਐਕਸ’ (Twitter) ਰਾਹੀਂ ਮੁਬਾਰਕਬਾਦ ਦਿੰਦਿਆਂ ਲਿਖਿਆ, “ਈਦ-ਉਲ-ਫ਼ਿਤਰ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਦਿਨ ਚਾਰੇ ਪਾਸੇ ਭਾਈਚਾਰਾ ਅਤੇ ਦਿਆਲਤਾ ਫੈਲਾਵੇ। ਹਰ ਕੋਈ ਖ਼ੁਸ਼ ਅਤੇ ਸਿਹਤਮੰਦ ਰਹੇ।”

ਆਪਸੀ ਸਾਂਝ ਦਾ ਪ੍ਰਤੀਕ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਪਟਿਆਲਾ ਤੋਂ ਲੈ ਕੇ ਦਿੱਲੀ ਤੱਕ, ਮਸਜਿਦਾਂ ਦੇ ਬਾਹਰ ਲੰਗਰ ਅਤੇ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

Exit mobile version