Homeਪਟਿਆਲਾ ਅਪਡੇਟਨਾਭਾ-ਭਾਦਸੋਂ ਰੋਡ ’ਤੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ; ਕੈਬਿਨ ਕੱਟ ਕੇ...

ਨਾਭਾ-ਭਾਦਸੋਂ ਰੋਡ ’ਤੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ; ਕੈਬਿਨ ਕੱਟ ਕੇ ਢਾਈ ਘੰਟੇ ਬਾਅਦ ਕੱਢੇ ਚਾਰ ਜ਼ਖਮੀ

ਨਾਭਾ/ਭਾਦਸੋਂ: (ਬਲਜੀਤ ਸਰਨਾ): ਨਾਭਾ-ਭਾਦਸੋਂ ਰੋਡ ’ਤੇ ਪੈਂਦੇ ਪਿੰਡ ਚਹਿਲ ਵਿਖੇ ਅੱਜ ਉਸ ਸਮੇਂ ਚੀਕ-ਚਿਹਾੜਾ ਮਚ ਗਿਆ ਜਦੋਂ ਦੋ ਟਰੱਕਾਂ ਦੀ ਆਹਮੋ-ਸਾਹਮਣੇ ਇੰਨੀ ਭਿਆਨਕ ਟੱਕਰ ਹੋਈ ਕਿ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਟਰੱਕਾਂ ਦੇ ਡਰਾਈਵਰ ਅਤੇ ਕਲੀਨਰ ਕੈਬਿਨਾਂ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ। ਪਿੰਡ ਵਾਸੀਆਂ ਨੇ ਕਰੀਬ ਢਾਈ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਕਟਰ ਅਤੇ ਟਰੈਕਟਰਾਂ ਦੀ ਮਦਦ ਨਾਲ ਕੈਬਿਨਾਂ ਨੂੰ ਕੱਟ ਕੇ ਚਾਰਾਂ ਵਿਅਕਤੀਆਂ ਨੂੰ ਬਾਹਰ ਕੱਢਿਆ।

ਟਰੈਕਟਰਾਂ ਅਤੇ ਕਟਰ ਦੀ ਮਦਦ ਨਾਲ ਬਚਾਈ ਜਾਨ

ਪ੍ਰਤੱਖਦਰਸ਼ੀਆਂ ਅਨੁਸਾਰ ਇੱਕ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਆ ਰਿਹਾ ਸੀ ਅਤੇ ਦੂਜਾ ਨਾਭਾ ਤੋਂ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਟਰੱਕਾਂ ਦੀਆਂ ਬਾਡੀਆਂ ਅੰਦਰ ਨੂੰ ਧਸ ਗਈਆਂ, ਜਿਸ ਕਾਰਨ ਅੰਦਰ ਸਵਾਰ ਵਿਅਕਤੀ ਹਿੱਲ ਵੀ ਨਹੀਂ ਸਕੇ। ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਬੜੀ ਹਿੰਮਤ ਦਿਖਾਈ ਅਤੇ ਕਟਰ ਮੰਗਵਾ ਕੇ ਕੈਬਿਨ ਕੱਟੇ। ਇਸ ਦੇ ਨਾਲ ਹੀ ਟਰੈਕਟਰਾਂ ਦੇ ਟੋਚਨ ਪਾ ਕੇ ਬਾਡੀ ਨੂੰ ਖਿੱਚਿਆ ਗਿਆ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਲੱਤਾਂ ਟੁੱਟੀਆਂ ਪਰ ਹਿੰਮਤ ਨਹੀਂ ਹਾਰੀ

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਾ ਦੇਖ ਕੇ ਲੱਗ ਰਿਹਾ ਸੀ ਕਿ ਸ਼ਾਇਦ ਹੀ ਕੋਈ ਬਚਿਆ ਹੋਵੇ, ਪਰ ਢਾਈ ਘੰਟੇ ਦੀ ਮਿਹਨਤ ਰੰਗ ਲਿਆਈ। ਭਾਵੇਂ ਜ਼ਖਮੀਆਂ ਦੀਆਂ ਲੱਤਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਪਰ ਚਾਰੇ ਵਿਅਕਤੀ ਜਿਉਂਦੇ ਬਾਹਰ ਕੱਢ ਲਏ ਗਏ ਹਨ। ਹਾਦਸੇ ਕਾਰਨ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਨ੍ਹਾਂ ਨੂੰ ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਸੜਕ ਤੋਂ ਹਟਾ ਕੇ ਟ੍ਰੈਫਿਕ ਬਹਾਲ ਕਰਵਾਇਆ।

ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਦਸੋਂ ਦੇ ਡਿਊਟੀ ਅਫਸਰ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ:

“ਅਸੀਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਪਿੰਡ ਵਾਸੀਆਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਡਰਾਈਵਰ ਦੀ ਸੀ, ਜਿਸ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
RELATED ARTICLES
- Advertisment -
Google search engine
Google search engine
Google search engine

Most Popular

Recent Comments