ਚੰਡੀਗੜ੍ਹ, 14 ਮਾਰਚ 2026 (ਸੰਜੀਵ ਸ਼ਰਮਾ) :
ਹਰਿਆਣਾ ਵਿੱਚ ਬੀਤੇ ਕੁਝ ਸਾਲਾਂ ਦੌਰਾਨ ਬੁਨਿਆਦੀ ਢਾਂਚੇ (Infrastucture) ਅਤੇ ਪੇਂਡੂ ਵਿਕਾਸ ਦੇ ਖੇਤਰ ਵਿੱਚ ਵੱਡੇ ਇਤਿਹਾਸਕ ਪਰਿਵਰਤਨ ਦੇਖਣ ਨੂੰ ਮਿਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਵਿਕਾਸ ਕਾਰਜਾਂ ਨੇ ਨਵੀਂ ਰਫ਼ਤਾਰ ਫੜੀ ਹੈ।
ਪਿੰਡਾਂ ਵਿੱਚ ਪਹੁੰਚੀ 24 ਘੰਟੇ ਬਿਜਲੀ
ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹਰਿਆਣਾ ਦੇ ਹਜ਼ਾਰਾਂ ਪਿੰਡਾਂ ਵਿੱਚ ਹੁਣ 24×7 ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ। ‘ਮਹਾਰਾ ਗਾਓਂ-ਜਗਮਗ ਗਾਓਂ’ ਵਰਗੀਆਂ ਯੋਜਨਾਵਾਂ ਨੇ ਪੇਂਡੂ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਲਿਆਂਦਾ ਹੈ, ਜਿਸ ਨਾਲ ਨਾ ਸਿਰਫ਼ ਘਰੇਲੂ ਵਰਤੋਂ ਸਗੋਂ ਪੇਂਡੂ ਉਦਯੋਗਾਂ ਨੂੰ ਵੀ ਬਲ ਮਿਲਿਆ ਹੈ।
ਕੌਮੀ ਮਾਰਗਾਂ (National Highways) ਦਾ ਮਜ਼ਬੂਤ ਜਾਲ
ਹਰਿਆਣਾ ਵਿੱਚ ਸੜਕੀ ਨੈੱਟਵਰਕ ਨੂੰ ਲੈ ਕੇ ਬੇਮਿਸਾਲ ਕੰਮ ਹੋਇਆ ਹੈ। ਸੂਬੇ ਦੇ ਕੋਨੇ-ਕੋਨੇ ਤੱਕ ਬਿਹਤਰ ਕੌਮੀ ਮਾਰਗਾਂ ਦਾ ਨੈੱਟਵਰਕ ਪਹੁੰਚ ਚੁੱਕਿਆ ਹੈ। ਇਹਨਾਂ ਹਾਈਵੇਅਜ਼ ਦੇ ਨਿਰਮਾਣ ਨਾਲ:
-
ਆਵਾਜਾਈ ਸੁਖਾਲੀ ਅਤੇ ਤੇਜ਼ ਹੋਈ ਹੈ।
-
ਸੂਬੇ ਵਿੱਚ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹੇ ਹਨ।
-
ਖੇਤੀਬਾੜੀ ਅਤੇ ਵਪਾਰਕ ਉਤਪਾਦਾਂ ਦੀ ਮੰਡੀ ਤੱਕ ਪਹੁੰਚ ਆਸਾਨ ਹੋਈ ਹੈ।
ਡਬਲ ਇੰਜਣ ਸਰਕਾਰ ਦਾ ਪ੍ਰਭਾਵ
ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਆਪਸੀ ਤਾਲਮੇਲ ਸਦਕਾ ਹਰਿਆਣਾ ਅੱਜ ਵਿਕਾਸ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੈ। ਸਰਕਾਰ ਦਾ ਮੁੱਖ ਟੀਚਾ ਹਰ ਪਿੰਡ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚਾਉਣਾ ਹੈ।
