Homeਪੰਜਾਬਪੀਆਰਟੀਸੀ ‘ਚ ਢਾਈ ਲੱਖ ਰੁਪਏ ਦਾ ਕਵਰ ਕਰਦੀ ਪੀ.ਏ ਪਾਲਿਸੀ ਦੀ ਮੁਫ਼ਤ...

ਪੀਆਰਟੀਸੀ ‘ਚ ਢਾਈ ਲੱਖ ਰੁਪਏ ਦਾ ਕਵਰ ਕਰਦੀ ਪੀ.ਏ ਪਾਲਿਸੀ ਦੀ ਮੁਫ਼ਤ ਮਹਿਲਾ ਬੀਮਾ ਯੋਜਨਾ ਸ਼ੁਰੂ:

ਪਟਿਆਲਾ, 11 ਮਾਰਚ: (ਦੀਪਕ ਦੱਤਾ)

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤ ਮੁਲਾਜ਼ਮਾਂ ਦੀ ਭਲਾਈ ਲਈ ਇੱਕ ਵਿਸ਼ੇਸ਼ ਅਤੇ ਸਰਾਹਣਯੋਗ ਉਪਰਾਲਾ ਕੀਤਾ ਹੈ। ਇਸ ਤਹਿਤ ਮਹਿਲਾ ਕਰਮਚਾਰਣਾਂ ਨੂੰ ਯੂ ਆਈ ਆਈ ਸੀ (ਯੁਨਾਇਟਿਡ ਇੰਡੀਆ ਇੰਸ਼ੋਰੈਸ ਕੰਪਨੀ) ਨਾਲ ਰਾਬਤਾ ਕਾਇਮ ਕਰਦੇ ਹੋਏ 2,50,000 ਰੁਪਏ ਕਵਰ ਕਰਦੀ ਪੀ.ਏ ਪਾਲਿਸੀ ਦੀ ਮੁਫ਼ਤ ਮਹਿਲਾ ਬੀਮਾ ਯੋਜਨਾ ਦਾ ਤੋਹਫ਼ਾ ਦਿੱਤਾ ਗਿਆ ਹੈ। ਇਸ ਬੀਮਾ ਯੋਜਨਾ ਦਾ ਪੂਰਾ ਖਰਚਾ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਆਪਣੇ ਨਿੱਜੀ ਤੌਰ ‘ਤੇ ਭਰਿਆ ਗਿਆ।

            ਐਡਵੋਕੇਟ ਜੁਨੇਜਾ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨਾ ਹੈ। ਇਸ ਦੌਰਾਨ ਅਦਾਰੇ ਦੀਆਂ ਔਰਤ ਕਰਮਚਾਰੀਆਂ ਨੇ ਪੀ ਆਰ ਟੀ ਸੀ ਚੇਅਰਮੈਨ ਜੁਨੇਜਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐਡਵੋਕੇਟ ਹਰਪਾਲ ਜੁਨੇਜਾ ਅਜਿਹੇ ਪਹਿਲੇ ਚੇਅਰਮੈਨ ਹਨ, ਜਿਨ੍ਹਾਂ ਨੇ ਅਦਾਰੇ ਦੀਆਂ ਮਹਿਲਾ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments