Homeਪਟਿਆਲਾ ਅਪਡੇਟਪੀ.ਆਰ.ਟੀ.ਸੀ. ਦੇ ਹਰੇਕ ਬੱਸ ਸਟੈਂਡ, ਪ੍ਰਤੀ ਡਿਪੂ ਵਿੱਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ-...

ਪੀ.ਆਰ.ਟੀ.ਸੀ. ਦੇ ਹਰੇਕ ਬੱਸ ਸਟੈਂਡ, ਪ੍ਰਤੀ ਡਿਪੂ ਵਿੱਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ- ਜੁਨੇਜਾ

ਪਟਿਆਲਾ, 5 ਮਾਰਚ: (ਛਤਰਪਾਲ ਸਿੰਘ):

ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇੱਥੇ ਨਵੇਂ ਬੱਸ ਅੱਡੇ ਤੇ ਵਰਕਸ਼ਾਪ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਟਿਆਲਾ ਡਿਪੂ ਦੇ ਦਫਤਰੀ ਕੰਮ-ਕਾਜ, ਸਟਾਫ ਦੀ ਚੈਕਿੰਗ, ਬੱਸਾਂ ਦੀ ਰਿਪੇਅਰ ਦੇ ਕੰਮ ਅਤੇ ਬੱਸ ਸਟੈਂਡ ਦੀ ਸਾਫ ਸਫਾਈ ਤੋਂ ਇਲਾਵਾ ਸਵਾਰੀਆਂ ਨੂੰ ਮੁਹੱਈਆ ਕਰਵਾਈਆਂ ਹੋਈਆਂ ਸਹੂਲਤਾਂ ਦੀ ਖਾਸ ਤੌਰ ਤੇ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਾਰਾ ਕੰਮ ਤਸੱਲੀਬਖਸ਼ ਪਾਇਆ ਗਿਆ ਹੈ।

ਚੇਅਰਮੈਨ ਹਰਪਾਲ ਜੁਨੇਜਾ ਨੇ ਇਸ ਦੌਰਾਨ ਡਿਪੂ ਵਿੱਚ ਇੱਕ ਛਾਂਦਾਰ ਬੂਟਾ ਲਗਾਇਆ ਤੇ ਡਿਪੂ ਦੀ ਚਾਰ-ਦਿਵਾਰੀ ਦੇ ਨਾਲ ਹੋਰ ਬੂਟੇ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜਲਦ ਹੀ ਪੀ.ਆਰ.ਟੀ.ਸੀ. ਦੇ ਹਰੇਕ ਬੱਸ ਸਟੈਂਡ, ਪ੍ਰਤੀ ਡਿਪੂ ਵਿੱਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ।ਚੇਅਰਮੈਨ ਹਰਪਾਲ ਜੁਨੇਜਾ ਨੇ ਇਸ ਦੌਰੇ ਦੌਰਾਨ ਪੀ.ਆਰ.ਟੀ.ਸੀ. ਦੇ ਵਰਕਰਾਂ ਦੇ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।

ਇਸ ਦੇ ਨਾਲ ਹੀ ਚੇਅਰਮੈਨ ਨੇ ਡਿਪੂ ਦੇ ਵਰਕਸ਼ਾਪ ਅਤੇ ਓਪਰੇਸ਼ਨ ਸਟਾਫ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਪੀ.ਆਰ.ਟੀ.ਸੀ. ਆਮ ਜਨਤਾ ਨੂੰ ਨਿਰੰਤਰ ਸਫਰ ਸਹੂਲਤ ਪ੍ਰਦਾਨ ਕਰ ਸਕੇ। ਇਸ ਤੋਂ ਇਲਾਵਾ ਚੇਅਰਮੈਨ ਜੁਨੇਜਾ ਨੇ ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਟ੍ਰੈਫਿਕ ਦੇ ਸਬੰਧ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਬੱਸ ਸਟੈਂਡ ਦੇ ਆਲੇ-ਦੁਆਲੇ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨਾਲ ਤਾਲਮੇਲ ਕਰਕੇ ਤਜਵੀਜ਼ ਤਿਆਰ ਕਰਨ ਉਪਰੰਤ ਜਲਦ ਹੀ ਪੱਕੇ ਤੌਰ ‘ਤੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਇਸ ਦੌਰੇ ਦੌਰਾਨ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਇੰਜ ਜਤਿੰਦਰਪਾਲ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।

RELATED ARTICLES
- Advertisment -
Google search engine
Google search engine
Google search engine

Most Popular

Recent Comments