ਚੰਡੀਗੜ੍ਹ: ਮਿੰਤਰਾ ਨੇ ਸੀਜੀਸੀ ਮੋਹਾਲੀ ਦੇ ਸਾਲਾਨਾ ਕਲਚਰਲ ਫ਼ੈਸਟੀਵਲ ਵਿਸਟੋਸੋ 2026 ਨਾਲ ਸਾਂਝੇਦਾਰੀ ਕਰਦੇ ਹੋਏ ਆਪਣਾ ਮਸ਼ਹੂਰ ਗਲੈਮਫੈਸਟ ਟੂਰ ਚੰਡੀਗੜ੍ਹ ਲਿਆਂਦਾ। ਇਸ ਪ੍ਰਸਿੱਧ ਸਿੱਖਿਆ ਸੰਸਥਾ ਵਿੱਚ ਹੋਏ ਇਸ ਵੱਡੇ ਕੈਂਪਸ ਸੈਲੀਬ੍ਰੇਸ਼ਨ ਵਿੱਚ 14,000 ਤੋਂ ਵੱਧ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਭਾਗ ਲਿਆ। ਇਵੈਂਟ ਨੇ ਕੈਂਪਸ ਨੂੰ ਫੈਸ਼ਨ ਡਿਸਕਵਰੀ, ਲਾਈਵ ਮਨੋਰੰਜਨ ਅਤੇ ਯੂਥ ਕਲਚਰ ਦਾ ਜੀਵੰਤ ਕੇਂਦਰ ਬਣਾ ਦਿੱਤਾ।
ਚੰਡੀਗੜ੍ਹ ਐਡੀਸ਼ਨ ਦੌਰਾਨ ਦਿਨ ਭਰ ਵਿਦਿਆਰਥੀਆਂ ਨੇ ਫੈਸ਼ਨ-ਲੈਡ ਐਕਟੀਵਿਟੀਜ਼, ਕੈਂਪਸ ਸ਼ੋਕੇਸ ਅਤੇ ਵੈਨਿਊ ’ਤੇ ਇੰਟਰੈਕਟਿਵ ਅਨੁਭਵਾਂ ਵਿੱਚ ਜੋਸ਼ ਨਾਲ ਹਿੱਸਾ ਲਿਆ। ਮਿੰਤਰਾ ਐਕਸਪੀਰੀਅੰਸ ਜੋਨ ਖਾਸ ਆਕਰਸ਼ਣ ਰਿਹਾ, ਜਿੱਥੇ ਮਜ਼ੇਦਾਰ ਇੰਟਰੈਕਸ਼ਨ, ਸਟਾਇਲਿੰਗ ਮੋਮੈਂਟਸ ਅਤੇ ਵਿਜ਼ੂਅਲੀ ਇਮਰਸਿਵ ਇੰਸਟਾਲੇਸ਼ਨ ਨੇ ਕ੍ਰਿਏਟਿਵਿਟੀ ਅਤੇ ਸੈਲਫ-ਐਕਸਪ੍ਰੈਸ਼ਨ ਨੂੰ ਪ੍ਰੋਤਸਾਹਿਤ ਕੀਤਾ।
ਵਿਦਿਆਰਥੀਆਂ ਦੀਆਂ ਪਰਫਾਰਮੈਂਸਾਂ ਨੇ ਕੈਂਪਸ ਟੈਲੈਂਟ ਨੂੰ ਉਭਾਰਿਆ, ਜਦਕਿ ਰਿਵਾਰਡ-ਅਧਾਰਿਤ ਗਤੀਵਿਧੀਆਂ ਨੇ ਆਨ-ਗ੍ਰਾਊਂਡ ਤਜਰਬੇ ਨੂੰ ਮਿੰਤਰਾ ਦੇ ਡਿਜ਼ੀਟਲ ਇਕੋਸਿਸਟਮ ਨਾਲ ਜੋੜਦੇ ਹੋਏ ਬੇਹਤਰ ਐਂਗੇਜਮੈਂਟ ਯਕੀਨੀ ਬਣਾਈ।
ਸ਼ਾਮ ਦਾ ਮੁੱਖ ਆਕਰਸ਼ਣ ਪੰਜਾਬੀ ਪਾਪ ਸੈਂਸੇਸ਼ਨ Jasmine Sandlas ਦੀ ਉਰਜਾਵਾਨ ਪ੍ਰਸਤੁਤੀ ਰਹੀ। ਉਨ੍ਹਾਂ ਦੇ ਚਾਰਟ-ਟੌਪਿੰਗ ਗੀਤਾਂ ਅਤੇ ਮੰਚ ’ਤੇ ਦਮਦਾਰ ਮੌਜੂਦਗੀ ਨੇ ਪੂਰੇ ਮਾਹੌਲ ਨੂੰ ਇਕ ਸਮੂਹਕ ਗਾਇਕੀ ਵਿੱਚ ਬਦਲ ਦਿੱਤਾ ਅਤੇ ਦਰਸ਼ਕਾਂ ਲਈ ਇਹ ਸ਼ਾਮ ਯਾਦਗਾਰ ਬਣ ਗਈ।
ਮਿੰਤਰਾ ਗਲੈਮਫੈਸਟ ਟੂਰ ਬਾਰੇ ਟਿੱਪਣੀ ਕਰਦੇ ਹੋਏ ਮਿੰਤਰਾ ਦੇ ਸੀਨੀਅਰ ਡਾਇਰੈਕਟਰ (ਬ੍ਰਾਂਡ) ਅਭਿਸ਼ੇਕ ਗੌਰ ਨੇ ਕਿਹਾ ਕਿ ਨੌਜਵਾਨਾਂ ਨਾਲ ਸਿੱਧੀ ਜੁੜਾਵਟ ਅਤੇ ਕੈਂਪਸ ਸੰਸਕ੍ਰਿਤੀ ਨਾਲ ਤਾਲਮੇਲ ਬ੍ਰਾਂਡ ਲਈ ਬਹੁਤ ਮਹੱਤਵਪੂਰਨ ਹੈ, ਅਤੇ ਅਜਿਹੇ ਇਵੈਂਟਸ ਰਾਹੀਂ ਮਿੰਤਰਾ ਯੂਥ ਨੂੰ ਆਪਣੀ ਵਿਲੱਖਣ ਸਟਾਈਲ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
