ਕੋਲਕਾਤਾ: ਭਾਰਤ ਨੇ ICC Men’s T20 World Cup ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਢੰਗ ਨਾਲ ਦਾਖਲਾ ਕਰ ਲਿਆ ਹੈ। ਕੋਲਕਾਤਾ ਦੇ Eden Gardens ਵਿੱਚ ਖੇਡੇ ਗਏ ਸੁਪਰ-8 ਗਰੁੱਪ-1 ਦੇ 52ਵੇਂ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੇ 20 ਓਵਰਾਂ ਵਿੱਚ 195/4 ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 19.2 ਓਵਰਾਂ ਵਿੱਚ 199/5 ਰਨ ਬਣਾਕੇ ਜਿੱਤ ਆਪਣੇ ਨਾਮ ਕਰ ਲਈ।
ਮੈਚ ਦੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ 50 ਗੇਂਦਾਂ ‘ਤੇ ਧਮਾਕੇਦਾਰ 97 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 6 ਛੱਕੇ ਅਤੇ 9 ਚੌਕੇ ਸ਼ਾਮਲ ਸਨ। ਆਖ਼ਰੀ ਓਵਰਾਂ ਵਿੱਚ ਸੈਮਸਨ ਨੇ ਸ਼ਾਨਦਾਰ ਸ਼ਾਟਾਂ ਨਾਲ ਮੈਚ ਦਾ ਪਾਸਾ ਭਾਰਤ ਵੱਲ ਮੋੜ ਦਿੱਤਾ। ਤਿਲਕ ਵਰਮਾ ਨੇ ਵੀ 27 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ।
ਇਸ ਇਨਿੰਗ ਨਾਲ ਸੈਮਸਨ ਨੇ ਟੀ20 ਵਰਲਡ ਕੱਪ ਵਿੱਚ ਭਾਰਤ ਵੱਲੋਂ ਸਭ ਤੋਂ ਵੱਡੀ ਰਨ ਚੇਜ਼ ਪਾਰੀ ਦਾ ਰਿਕਾਰਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ Virat Kohli ਦੇ 82 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜੋ 2016 ਵਿੱਚ ਆਸਟ੍ਰੇਲੀਆ ਅਤੇ 2022 ਵਿੱਚ ਪਾਕਿਸਤਾਨ ਵਿਰੁੱਧ ਬਣਾਇਆ ਗਿਆ ਸੀ।
ਭਾਰਤ ਦੀ ਇਸ ਜਿੱਤ ਨਾਲ ਟੀਮ ਦਾ ਮਨੋਬਲ ਕਾਫ਼ੀ ਉੱਚਾ ਹੋ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਸੈਮੀਫਾਈਨਲ ਮੁਕਾਬਲੇ ‘ਤੇ ਟਿਕੀਆਂ ਹਨ।
