ਚੰਡੀਗੜ੍ਹ: ਸ਼ਹਿਰ ਵਿੱਚ ਬੰਬ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਧਮਕੀ ਭਰੇ ਸੁਨੇਹੇ ਵਿੱਚ Sector 17 Bus Stand, Passport Seva Kendra Sector 34 ਅਤੇ ਇੰਡਸਟਰੀਅਲ ਏਰੀਆ ਸਥਿਤ Regional Passport Office Chandigarh ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।
ਸੂਚਨਾ ਮਿਲਣ ਉਪਰੰਤ ਬੰਬ ਸਕੁਐਡ, ਡੌਗ ਸਕੁਐਡ, ਫੋਰੈਂਸਿਕ ਟੀਮ ਅਤੇ ਸਬੰਧਤ ਥਾਣਿਆਂ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਸੁਰੱਖਿਆ ਏਜੰਸੀਆਂ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਸਾਵਧਾਨੀ ਵਜੋਂ ਬੱਸ ਸਟੈਂਡ ਅਤੇ ਪਾਸਪੋਰਟ ਦਫ਼ਤਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਖਾਲੀ ਕਰਵਾ ਲਿਆ। ਘੰਟਿਆਂ ਚੱਲੀ ਚੈਕਿੰਗ ਦੌਰਾਨ ਹਰ ਸ਼ੱਕੀ ਵਸਤੂ ਦੀ ਜਾਂਚ ਕੀਤੀ ਗਈ। ਨਾਲ ਹੀ ਫੋਰੈਂਸਿਕ ਮਾਹਿਰਾਂ ਨੇ ਧਮਕੀ ਭਰੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਵਿੱਚ ਅਜੇ ਤੱਕ ਕੋਈ ਵਿਸਫੋਟਕ ਜਾਂ ਸ਼ੱਕੀ ਸਮੱਗਰੀ ਨਹੀਂ ਮਿਲੀ। ਪੁਲਿਸ ਅਧਿਕਾਰੀਆਂ ਮੁਤਾਬਕ ਸਥਿਤੀ ਕਾਬੂ ਵਿੱਚ ਹੈ, ਹਾਲਾਂਕਿ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਅਤੇ ਜਾਂਚ ਜਾਰੀ ਹੈ।







