Homeਪੰਜਾਬ ਜਲੰਧਰ-ਜੰਡੂ ਸਿੰਘਾ ਸੜਕ ‘ਤੇ 20 ਫੁੱਟ ਡੂੰਘੇ ਟੋਏ ਵਿੱਚ ਡਿੱਗਣ ਨਾਲ ਬਾਈਕ...

 ਜਲੰਧਰ-ਜੰਡੂ ਸਿੰਘਾ ਸੜਕ ‘ਤੇ 20 ਫੁੱਟ ਡੂੰਘੇ ਟੋਏ ਵਿੱਚ ਡਿੱਗਣ ਨਾਲ ਬਾਈਕ ਸਵਾਰ ਦੀ ਮੌਤ, ਲੁੱਟ ਦਾ ਸ਼ੱਕ:

Jalandhar: ਜਲੰਧਰ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ ‘ਤੇ ਇਕ ਦਰਦਨਾਕ ਹਾਦਸੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੁਲ ਬਣਾਉਣ ਵਾਲੀ ਕੰਪਨੀ ਵੱਲੋਂ ਇਕ ਖੰਭੇ ਦੇ ਨੇੜੇ ਲਗਭਗ 20 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ। ਰਾਤ ਕਰੀਬ 11:30 ਵਜੇ ਬਾਈਕ ਉਸ ਟੋਏ ਵਿੱਚ ਡਿੱਗ ਗਈ।

ਨੇੜੇ ਹੀ ਸੌਂ ਰਹੇ ਇਕ ਮਜ਼ਦੂਰ ਨੇ ਡਿੱਗਣ ਦੀ ਆਵਾਜ਼ ਤਾਂ ਸੁਣੀ, ਪਰ ਮਦਦ ਲਈ ਨਹੀਂ ਉੱਠਿਆ। ਬਾਈਕ ਸਵਾਰ ਕਈ ਘੰਟਿਆਂ ਤੱਕ ਖੱਡ ਅੰਦਰ ਤੜਫਦਾ ਰਿਹਾ ਅਤੇ ਆਖ਼ਰਕਾਰ ਉਸਦੀ ਮੌਤ ਹੋ ਗਈ।

ਸਵੇਰੇ ਦੁਕਾਨਦਾਰਾਂ ਨੇ ਟੋਏ ਵਿੱਚ ਪਈ ਲਾਸ਼ ਅਤੇ ਮੋਟਰਸਾਈਕਲ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਪਛਾਣ ਲਈ ਨੇੜਲੇ ਥਾਣਿਆਂ ਨੂੰ ਜਾਣਕਾਰੀ ਭੇਜੀ ਗਈ ਹੈ।

ਮ੍ਰਿਤਕ ਕੋਲੋਂ ਈਅਰਫੋਨ ਅਤੇ ਮੋਟਰਸਾਈਕਲ ਦੀਆਂ ਚਾਬੀਆਂ ਬਰਾਮਦ ਹੋਈਆਂ ਹਨ, ਪਰ ਮੋਬਾਈਲ ਫੋਨ ਅਤੇ ਬਟੂਆ ਗਾਇਬ ਮਿਲੇ ਹਨ। ਇਸ ਕਾਰਨ ਪੁਲਿਸ, ਰਾਹਗੀਰਾਂ ਅਤੇ ਚਸ਼ਮਦੀਦਾਂ ਵੱਲੋਂ ਲੁੱਟ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments