HomeਪੰਜਾਬPunjab ਵਿੱਚ ਹੋਲੀ ਮੌਕੇ 4 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ, ਬੈਂਕ...

Punjab ਵਿੱਚ ਹੋਲੀ ਮੌਕੇ 4 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ, ਬੈਂਕ ਵੀ ਰਹਿਣਗੇ ਬੰਦ

ਚੰਡੀਗੜ੍ਹ/ਪੰਜਾਬ — ਪੰਜਾਬ ਸਰਕਾਰ ਵੱਲੋਂ ਹੋਲੀ ਦੇ ਤਿਉਹਾਰ ਮੌਕੇ ਬੁੱਧਵਾਰ, 4 ਮਾਰਚ ਨੂੰ ਰਾਜ ਭਰ ਵਿੱਚ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ ਸਕੂਲ ਤੇ ਕਾਲਜ) ਬੰਦ ਰਹਿਣਗੀਆਂ।

ਸਰਕਾਰੀ ਆਦੇਸ਼ਾਂ ਮੁਤਾਬਕ ਇਹ ਛੁੱਟੀ Negotiable Instruments Act ਦੇ ਤਹਿਤ ਘੋਸ਼ਿਤ ਕੀਤੀ ਗਈ ਹੈ, ਜਿਸ ਕਾਰਨ ਰਾਜ ਦੇ ਸਾਰੇ ਬੈਂਕ ਵੀ ਇਸ ਦਿਨ ਬੰਦ ਰਹਿਣਗੇ।

ਧਾਰਮਿਕ ਕੈਲੰਡਰ ਅਨੁਸਾਰ ਫਾਲਗੁਨ ਪੂਰਨਿਮਾ 2 ਮਾਰਚ ਨੂੰ ਸ਼ੁਰੂ ਹੋ ਕੇ 3 ਮਾਰਚ ਤੱਕ ਰਹੇਗੀ। ਇਸ ਸਾਲ ਹੋਲਿਕਾ ਦਹਨ 3 ਮਾਰਚ ਦੀ ਸ਼ਾਮ ਨੂੰ ਕੀਤਾ ਜਾਵੇਗਾ, ਜਦੋਂ ਕਿ ਰੰਗਾਂ ਦੀ ਹੋਲੀ 4 ਮਾਰਚ ਨੂੰ ਮਨਾਈ ਜਾਵੇਗੀ।

ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਲੋਕ ਹੋਲੀ ਦਾ ਤਿਉਹਾਰ ਸੁਰੱਖਿਅਤ ਅਤੇ ਖੁਸ਼ੀ-ਖੁਸ਼ੀ ਮਨਾ ਸਕਣ।

RELATED ARTICLES
- Advertisment -
Google search engine
Google search engine
Google search engine

Most Popular

Recent Comments